ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਕਥਿਤ ਵੀਡੀਓ ਸਾਹਮਣੇ ਆ ਗਈ ਹੈ, ਜਿਸ ਵਿਚ ਨਿੱਝਰ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਗੋਲੀਆਂ ਮਾਰਦੇ ਹੋਏ ਦਿਖਾਇਆ ਗਿਆ ਹੈ। ਕੈਨੇਡਾ ਸਥਿਤ ਸੀ.ਬੀ.ਸੀ. ਨਿਊਜ਼ ਨੇ ਇਹ ਰਿਪੋਰਟ ਦਿੱਤੀ ਹੈ। ਇਸ ਹਮਲੇ ਵਿਚ 6 ਲੋਕ ਅਤੇ 2 ਵਾਹਨ ਸ਼ਾਮਲ ਸਨ। ਵੀਡੀਓ ਵਿਚ ਨਿੱਝਰ ਆਪਣੇ ਸਲੇਟੀ ਰੰਗ ਦੇ ਡੌਜ ਰੈਮ ਪਿਕਅੱਪ ਟਰੱਕ ਵਿੱਚ ਗੁਰਦੁਆਰੇ ਦੀ ਪਾਰਕਿੰਗ ਵਿਚੋਂ ਨਿਕਲਦਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਇੱਕ ਚਿੱਟੇ ਰੰਗ ਦੀ ਸੇਡਾਨ ਉਸ ਦੇ ਸਾਹਮਣੇ ਆ ਜਾਂਦੀ ਹੈ, ਜਿਸ ਨਾਲ ਨਿੱਝਰ ਆਪਣਾ ਪਿਕਅੱਪ ਟਰੱਕ ਨੂੰ ਰੋਕ ਲੈਂਦਾ ਹੈ। ਸੀ.ਬੀ.ਸੀ. ਨਿਊਜ਼ ਦੀ ਰਿਪੋਰਟ ਮੁਤਾਬਕ ਫਿਰ 2 ਲੋਕ ਦੌੜਦੇ ਹਨ ਅਤੇ ਸਿਲਵਰ ਰੰਗ ਦੀ ਟੋਇਟਾ ਕੈਮਰੀ ਵਿਚ ਭੱਜਣ ਤੋਂ ਪਹਿਲਾਂ ਨਿੱਝਰ ਨੂੰ ਗੋਲੀਆਂ ਮਾਰ ਦਿੰਦੇ ਹਨ।
https://www.cbc.ca/player/play/2315875395996
Total Views: 545 ,
Real Estate



















