2016 ਤੋਂ 2019 ਤੱਕ ਬਰਤਾਨੀਆਂ ਦੀ ਪ੍ਰਧਾਨ ਮੰਤਰੀ ਰਹੀ ਥੈਰੇਸਾ ਮੇਅ ਨੇ ਸ਼ੁਕਰਵਾਰ ਨੂੰ ਐਲਾਨ ਕੀਤਾ ਕਿ ਉਹ ਚੋਣ ਰਾਜਨੀਤੀ ਤੋਂ ਸੰਨਿਆਸ ਲੈ ਰਹੇ ਹਨ। 27 ਸਾਲਾਂ ਤੋਂ ਹਾਊਸ ਆਫ ਕਾਮਨਜ਼ ਦੀ ਮੈਂਬਰ ਰਹੀ ਮੇਅ ਨੇ ਅਗਲੀਆਂ ਆਮ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ।ਮੇਅ (67) ਨੂੰ ਜੂਨ 2016 ਦੇ ਰੈਫਰੈਂਡਮ ਦੇ ਮੱਦੇਨਜ਼ਰ ਸੰਸਦ ਰਾਹੀਂ ਬ੍ਰੈਗਜ਼ਿਟ ਸਮਝੌਤਾ ਕਰਨ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਆਖਰਕਾਰ 2019 ਵਿਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਸੀ।ਉਨ੍ਹਾਂ ਕਿਹਾ ਕਿ ਦੱਖਣ-ਪੂਰਬੀ ਇੰਗਲੈਂਡ ਦੇ ਮੈਡਨਹੈਡ ਹਲਕੇ ਤੋਂ ਅਗਲੀ ਚੋਣ ਨਾ ਲੜਨਾ ਮੁਸ਼ਕਲ ਫੈਸਲਾ ਸੀ। ਉਹ 1997 ਤੋਂ ਕੰਜ਼ਰਵੇਟਿਵ ਸੰਸਦ ਮੈਂਬਰ ਸੀ ਅਤੇ ਬਰਕਸ਼ਾਇਰ ਤੋਂ ਸੱਤ ਵਾਰ ਚੁਣੀ ਗਈ ਸੀ।
Total Views: 408 ,
Real Estate























