ਇਮਰੋਜ਼ ਤੁਸੀਂ ਮੇਰੀ ਜਿੰਦਗੀ ਦੀ ਸ਼ਾਮ ਨੂੰ ਕਿਉਂ ਮਿਲੇ- ਅੰਮ੍ਰਿਤਾ

ਅੰਮ੍ਰਿਤਾ ਪ੍ਰੀਤਮ ਨੇ ਆਪਣੀ ਆਤਮਕਥਾ ‘ ਰਸੀਦੀ ਟਿਕਟ’ ਵਿੱਚ ਸਾਹਿਰ ਲੁਧਿਆਣਵੀ ਤੋਂ ਇਲਾਵਾ ਇਮਰੋਜ ਨਾਲ ਆਪਣੇ ਆਤਮਿਕ ਰਿਸ਼ਤਿਆਂ ਨੂੰ ਲੂੈ ਕੇ ਵੀ ਬਿਹਤਰਹੀਣ ਢੰਗ ਨਾਲ ਕਲਮਬੰਦ ਕੀਤਾ ਹੈ। ਇਸ ਕਿਤਾਬ ਵਿੱਚ ਅੰਮ੍ਰਿਤਾ ਨੇ ਆਪਣੀ ਜਿੰਦਗੀ ਦੀਆਂ ਕਈ ਪ੍ਰਤਾਂ ਨੂੰ ਖੋਲ੍ਹਣ ਦੀ ਕੋਸਿ਼ਸ਼ ਕੀਤੀ ਹੈ।
‘ਰਸੀਦੀ ਟਿਕਟ’ ਵਿੱਚ ਅੰਮ੍ਰਿਤਾ ਖੁਦ ਨਾਲ ਜੁੜੇ ਕਈ ਬਿਊਰੇ ਖੁੱਲ੍ਹ ਕੇ ਦੱਸਦੀ ਹੈ। ਇਮਰੋਜ, ਅਮ੍ਰਿਤਾ ਦੀ ਜਿੰਦਗੀ ਵਿੱਚ ਆਏ ਤੀਜੇ ਮਰਦ ਸਨ। ਹਾਲਾਂਕਿ ਉਹ ਪੂਰਰਾ ਜੀਵਨ ਸਾਹਿਰ ਨੂੰ ਪਿਆਰ ਕਰਦੀ ਰਹੀ । ਅੰਮ੍ਰਿਤਾ ਕਈ ਵਾਰ ਇਮਰੋਜ ਨੂੰ ਕਹਿੰਦੀ ,’ ਅਜਨਬੀ ਤੂੰ ਮੇਰੀ ਜਿੰਦਗੀ ਦੀ ਸ਼ਾਮ ਨੂੰ ਕਿਉਂ ਮਿਲਿਆ, ਮਿਲਣਾ ਸੀ ਤਾਂ ਦੁਪਹਿਰ ਨੂੰ ਮਿਲਦੇ।’
ਅੰਮ੍ਰਿਤਾ ਇਮਰੋਜ ਤੋਂ ਅਕਸਰ ਇਸ ਤਰ੍ਹਾਂ ਦੇ ਸਵਾਲ ਪੁੱਛਦੀ ਸੀ, ਕਿਉਂਕਿ ਇਮਰੋਜ਼ ਅੰਮ੍ਰਿਤਾ ਦੀ ਜਿੰਦਗੀ ‘ਚ ਬਹੁਤ ਦੇਰ ਨਾਲ ਆਏ ਸਨ। ਪਰ ਉਹ ਦੋਵੇ ਇੱਕ ਹੀ ਘਰ ਵਿੱਚ ਇੱਕ ਹੀ ਛੱਡ ਹੇਠਾਂ ਦੋ ਅਲੱਗ -ਅਲੱਗ ਕਮਰਿਆਂ ‘ਚ ਰਹਿੰਦੇ ਸਨ।
ਅੰਮ੍ਰਿਤਾ ਦੇ ਨਾਲ ਰਹਿਣ ਦੇ ਲਈ ਇਮਰੋਜ ਨੇ ਉਸਨੂੰ ਕਿਹਾ ਸੀ ਜਿਸਦੇ ਜਵਾਬ ‘ਚ ਅੰਮ੍ਰਿਤਾ ਨੇ ਕਿਹਾ ਸੀ , ‘ਪੂਰੀ ਦੁਨੀਆ ਘੁੰਮ ਆਓ ਫਿਰ ਤੈਨੂੰ ਲੱਗੇ ਕਿ ਨਾਲ ਰਹਿਣਾ ਹੈ ਤਾਂ ਮੈਂ ਇੱਥੇ ਹੀ ਤੇਰਾ ਇੰਤਜ਼ਾਰ ਕਰਦੀ ਮਿਲਾਂਗੀ। ’ ਉਦੋਂ ਇਮਰੋਜ਼ ਨੇ ਆਪਣੇ ਕਮਰੇ ਦੇ ਸੱਤ ਚੱਕਰ ਲਗਾਉਣ ਤੋਂ ਬਾਅਦ ਅੰਮ੍ਰਿਤਾ ਨੂੰ ਕਿਹਾ ‘ ਘੁੰਮ ਲਈ ਸਾਰੀ ਦੁਨੀਆ, ਮੈ ਤੇਰੇ ਨਾਲ ਹੀ ਰਹਿਣਾ ।’
ਅੰਮ੍ਰਿਤਾ ਨੇ ਇਮਰੋਜ ਦਾ ਜਿ਼ਕਰ ਕਰਦੇ ਹੋਏ ਕਿਹਾ ਸੀ ਕਿ ਜਦੋਂ ਮੈਂ ਰਾਤ ਨੂੰ ਸ਼ਾਂਤੀ ਵਿੱਚ ਲਿਖਦੀ ਸੀ , ਤਾਂ ਇਮਰੋਜ਼ ਹੌਲੀ ਹੌਲੀ ਆ ਕੇ ਚਾਹ ਰੱਖ ਜਾਂਦੇ ਸਨ।
ਇਹ ਸਿਲਸਿਲਾ ਕਈ ਸਾਲਾਂ ਤੱਕ ਚੱਲਦਾ ਰਿਹਾ । ਇਮਰੋਜ ਜਦੋਂ ਵੀ ਅੰਮ੍ਰਿਤਾ ਨੂੰ ਸਕੂਟਰ ਤੇ ਲੈ ਕੇ ਜਾਂਦੇ ਤਾਂ ਅੰਮ੍ਰਿਤਾ ਅਕਸਰ ਉਂਗਲੀਆਂ ਨਾਲ ਉਸਦੀ ਪਿੱਠ ਤੇ ਕੁਝ ਲਿਖਦੀ ਰਹਿੰਦੀ ਸੀ । ਇਮਰੋਜ਼ ਵੀ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ਼ ਸਨ ਕਿ ਉਸਦੀ ਪਿੱਠ ਤੇ ਉਹ ਜੋ ਸ਼ਬਦ ਲਿਖ ਰਹ ਿਸੀ ਉਹ ‘ਸਾਹਿਰ’ ਹੈ।

Total Views: 382 ,
Real Estate