ਪੰਜਾਬ ਦੇ ਕਿਸਾਨ 11 ਵਜੇ ਦਿੱਲੀ ਕੂਚ ਕਰਨ ਦੀ ਕੋਸਿ਼ਸ਼ ਕਰਨਗੇ। ਕਿਸਾਨਾਂ ਦਾ ਮੁੱਖ ਕਾਫਿਲਾ ਪੰਜਾਬ -ਹਰਿਆਣਾ ਤੋਂ ਸੰਭੂ ਬਾਰਡਰ ਦੇ ਲਈ ਰਵਾਨਾ ਹੋਵੇਗਾ। ਇਸ ਤੋਂ ਬਿਨਾ ਖਨੌਰੀ ਬਾਰਡਰ ਤੋਂ ਵੀ ਕਿਸਾਨ ਹਰਿਆਣਾ ‘ਚ ਦਾਖਿਲ ਹੋਣਗੇ।
ਇਸ ਤੋਂ ਪਹਿਲਾਂ ਮੰਗਲਵਾਰ ਦੇਰ ਰਾਤ ਪੰਜਾਬ ਦੇ ਸੰਭੂ ਬਾਰਡਰ ਵੱਲ ਹੈਵੀ ਮਸ਼ੀਨਰੀ ਲੈ ਕੇ ਜਾ ਰਹੇ ਕਿਸਾਨਾਂ ਦੀ ਪੰਜਾਬ ਪੁਲਿਸ ਦੀ ਨਾਕਾਬੰਦੀ ਤੇ ਝੜਪ ਹੋ ਗਈ । ਇਸ ਵਿੱਚ ਥਾਣਾ ਸੰਭੂ ਦੇ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਅਤੇ ਮੋਹਾਲੀ ਦੇ ਇੰਸਪੈਕਟਰ ਜਗਵਿੰਦਰ ਸਿੰਘ ਚੀਮਾ ਜ਼ਖ਼ਮੀ ਹੋ ਗਏ।
ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਸੰਭੂ ਬਾਰਡਰ ਉਪਰ ਘੱਗਰ ਨਦੀ ਦੇ ਪੁਲ ਉੱਤੇ ਸੀਮੈਂਟ ਦੇ ਗਾਡਰ ਅਤੇ ਕੰਡਿਆਲੀ ਤਾਰ ਨਾਲ ਬੈਰੀਕੇਡਿੰਗ ਕੀਤੀ ਹੈ । ਜਿਸ ਨੂੰ ਤੋੜਣ ਦੇ ਲਈ ਕਿਸਾਨਾਂ ਨੇ ਜੇਸੀਬੀ , ਹਾਈਡਰੋਲਿਕ ਕ੍ਰੇਨ ਅਤੇ ਪੋਕਲੇਨ ਮਸ਼ੀਨਾਂ ਵੀ ਲਿਆਂਦੀ ਹਨ।
ਅੰਦੋਲਨ ਦਾ ਅੱਜ 9ਵਾਂ ਦਿਨ ਹੈ। ਹੁਣ ਤੱਕ ਤੱਕ 3 ਕਿਸਾਨਾਂ ਅਤੇ 2 ਪੁਲਿਸ ਸਬ ਇੰਸਪੈਕਟਰ ਦੀ ਮੌਤ ਹੋ ਚੁੱਕੀ ਹੈ।
Total Views: 168 ,
Real Estate


















