ਆਪਣੇ ਪਤੀ ਦੀ ਮੌਤ ਮਗਰੋਂ ਪੁਤਿਨ ਨੂੰ ਸਿੱਧਾ ਚੈਲੇਂਜ ਕਰਨ ਵਾਲੀ ਯੂਲਿਆ

ਯੂਲਿਯਾ ਨਵੇਲਨਾਯਾ ਆਪਣੇ ਪਤੀ ਦੇ ਨਾਲ ਹਮੇਸ਼ਾ ਨਜ਼ਰ ਆਈ। ਰਾਜਨੀਤਿਕ ਵਿਰੋਧਾਂ ਅਤੇ ਅਦਾਲਤੀ ਸੁਣਵਾਈਆਂ ਵਿੱਚ ਉਹ ਹਮੇਸ਼ਾ ਪਤੀ ਦੇ ਨਾਲ ਹੁੰਦੀ ਸੀ, ਅਕਸਰ ਪਤੀ ਦਾ ਹੱਥ ਫੜਦੀ ਸੀ।2020 ਵਿੱਚ ਜਦੋਂ ਏਲੇਕਸੀ ਨਵੇਲਨੀ ਨੂੰ ਜ਼ਹਿਰ ਦਿੱਤਾ ਗਿਆ ਸੀ ਤਾਂ ਇਹ ਯੂਲਿਯਾ ਹੀ ਸੀ ਜਿਸ ਨੇ ਜ਼ਿੰਦਗੀ ਬਚਾਉਣ ਵਾਲੇ ਇਲਾਜ ਲਈ ਵਿਦੇਸ਼ ਵਿੱਚ ਉਡਾਣ ਭਰੀ।ਅਤੇ ਹੁਣ ਉਸ ਦੇ ਪਤੀ ਦੀ ਆਰਕਟਿਕ ਜੇਲ੍ਹ ਵਿਚ ਮੌਤ ਹੋ ਗਈ ਹੈ।ਸ਼ੁੱਕਰਵਾਰ ਨੂੰ ਰੂਸ ਦੀ ਜੇਲ੍ਹ ਵਿੱਚ ਏਲੇਕਸੀ ਨਵੇਲਨੀ ਦੀ ਮੌਤ ਹੋ ਗਈ ਸੀ। ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਨਵੇਲਨੀ ‘ਬੇਹੋਸ਼ ਹੋਏ ਅਤੇ ਫ਼ਿਰ ਹੋਸ਼ ਵਿੱਚ ਨਹੀਂ ਆਏ।’ਮੌਤ ਦੀ ਖ਼ਬਰ ਆਉਂਦੇ ਹੀ ਨਵੇਲਨੀ ਦੀ ਮਾਂ ਅਤੇ ਉਨ੍ਹਾਂ ਦੀ ਵਕੀਲ ਉਸ ਸਾਇਬੇਰਿਆਈ ਕਾਲੋਨੀ ਪਹੁੰਚੇ ਜਿੱਥੋਂ ਦੀ ਜੇਲ੍ਹ ਵਿੱਚ ਉਨ੍ਹਾਂ ਦੀ ਮੌਤ ਹੋਈ ਸੀ।ਨਵੇਲਨੀ ਦੇ ਬੁਲਾਰੇ ਨੇ ਕਿਹਾ ਕਿ ਰੂਸੀ ਸਰਕਾਰ ਨੇ ਨਵੇਲਨੀ ਦੀ ਮਾਂ ਨੂੰ ਦੱਸਿਆ ਹੈ ਕਿ ਦੋ ਹਫ਼ਤੇ ਤੱਕ ਨਵੇਲਨੀ ਦੀ ਲਾਸ਼ ਪਰਿਵਾਰ ਨੂੰ ਨਹੀਂ ਦਿੱਤੀ ਜਾਵੇਗੀ ਕਿਉਂਕਿ ਲਾਸ਼ ਉੱਤੇ ‘ਕੇਮਿਕਲ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।‘ਇਸ ਮੌਤ ਦਾ ਜ਼ਿੰਮੇਵਾਰ ਯੂਲਿਯਾ ਨੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਦੱਸਿਆ ਹੈ ਅਤੇ ਉਨ੍ਹਾਂ ਨੇ ਰੂਸੀ ਲੋਕਾਂ ਨੂੰ ਲੜਾਈ ਲੜਨ ਲਈ ਸਾਥ ਦੇਣ ਨੂੰ ਕਿਹਾ ਹੈ।ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਵਿਰੋਧੀ ਏਲੇਕਸੀ ਨਵੇਲਨੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਕਿਹਾ ਹੈ ਕਿ ਇਹ ਲੜਾਈ ਰੁਕੇਗੀ ਨਹੀਂ।ਯੂਲਿਯਾ ਨਵੇਲਨਾਯਾ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਪੁਤਿਨ ਦੀ ਸੱਤਾ ਖ਼ਿਲਾਫ਼ ਉਹ ਆਪਣੇ ਪਤੀ ਦੇ ਸੰਘਰਸ਼ ਨੂੰ ਜਾਰੀ ਰੱਖਣਗੇ। ਉਨ੍ਹਾਂ ਨੇ ਕਿਹਾ, ‘‘ਆਜ਼ਾਦ, ਸ਼ਾਂਤ ਅਤੇ ਖ਼ੁਸ਼ਹਾਲ ਰੂਸ ਦੀ ਲੜਾਈ’’ ਨੂੰ ਹੋਰ ਮਜ਼ਬੂਤ ਕਰਨਗੇ।47 ਸਾਲ ਦੀ ਨਵੇਲਨਾਯਾ ਨੇ ਯੂਟਿਊਬ ਉੱਤੇ ਇੱਕ ਵੀਡੀਓ ਜਾਰੀ ਕੀਤਾ ਅਤੇ ਇਲਜ਼ਾਮ ਲਗਾਇਆ ਕਿ ਆਰਕਟਿਕ ਦੀ ਜੇਲ੍ਹ ਵਿੱਚ ਨਵੇਲਨੀ ਨੂੰ ਜ਼ਹਿਰ ਦਿੱਤਾ ਗਿਆ ਅਤੇ ਇਸੇ ਲਈ ਅਚਾਨਕ ਜੇਲ੍ਹ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

Total Views: 191 ,
Real Estate