ਅੱਜ ਸਵੇਰੇ 11 ਵਜੇ ਦੇ ਲਗਭਗ ਕਿਸਾਨ ਦਿੱਲੀ ਵਲ ਕੂਚ ਕਰਨਾ ਸ਼ੁਰੂ ਕਰਨਗੇ। ਇਸ ਵਾਰ ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਚੰਡੀਗੜ੍ਹ ਵਿਚ ਹੀ ਗੱਲਬਾਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਥੇ ਕੇਂਦਰੀ ਮੰਤਰੀ ਵਾਰ-ਵਾਰ ਦਿੱਲੀ ਤੋਂ ਚੰਡੀਗੜ੍ਹ ਆਏ। ਅਖ਼ੀਰਲੀ ਮੀਟਿੰਗ ਵਿਚ ਸਰਕਾਰ ਵਲੋਂ ਪੰਜ ਫ਼ਸਲਾਂ ’ਤੇ ਐਮ.ਐਸ.ਪੀ. ਦੇਣ ਦੀ ਪੇਸ਼ਕਸ਼ ਵੀ ਕੀਤੀ ਗਈ ਜਿਸ ਤੋਂ ਬਾਅਦ ਜਾਪਦਾ ਸੀ ਕਿ ਹੁਣ ਸ਼ਾਇਦ ਕਿਸਾਨ ਅਪਣਾ ਅੰਦੋਲਨ ਖ਼ਤਮ ਕਰ ਲੈਣਗੇ ਪਰ ਮਾਹਰ ਇਸ ਪੇਸ਼ਕਸ਼ ’ਤੇ ਵੰਡੇ ਹੋਏ ਹਨ। ਪਰ ਜਦੋਂ ਕਿਸਾਨ ਜਥੇਬੰਦੀਆਂ ਦਾ ਵਿਰੋਧ ਇਹ ਕਹਿਣ ’ਤੇ ਆ ਗਿਆ ਕਿ ਦਾਲਾਂ ’ਤੇ ਐਮ.ਐਸ.ਪੀ. ਨਾਲ ਸਿਰਫ਼ ਪੰਜਾਬ ਦੇ ਕਿਸਾਨਾਂ ਦਾ ਫ਼ਾਇਦਾ ਹੁੰਦਾ ਹੈ ਤੇ ਹਰਿਆਣਾ ਦੇ ਕਿਸਾਨਾਂ ਬਾਰੇ ਕਿਸੇ ਨੇ ਆਵਾਜ਼ ਨਹੀਂ ਚੁੱਕੀ ਤਾਂ ਸਾਫ਼ ਸੀ ਕਿ ਅੰਦੋਲਨ ਕਰਦੀਆਂ ਜਥੇਬੰਦੀਆਂ, ਚਾਹੁੰਦੇ ਹੋਏ ਵੀ ਇਹ ਪੇਸ਼ਕਸ਼ ਨਹੀਂ ਮੰਨ ਸਕਦੀਆਂ।
Total Views: 226 ,
Real Estate


















