ਨੁੱਕੜ ਨਾਟਕ ਅਤੇ ਜਨ ਜਾਗਰੂਕਤਾ ਵੈਨ ਰਾਹੀਂ ਲੋਕਾਂ ਨੂੰ ਐਚ.ਆਈ.ਵੀ ਏਡਜ਼ ਬਾਰੇ ਕੀਤਾ ਜਾਗਰੂਕ
ਮੁਕਤਸਰ ਸਾਹਿਬ 20 ਫਰਵਰੀ ( ਕੁਲਦੀਪ ਸਿੰਘ ਘੁਮਾਣ ) ਸਰਜਨ ਸ੍ਰੀ ਮੁਕਤਸਰ ਸਾਹਿਬ ਡਾ. ਨਵਜੋਤ ਕੌਰ ਦੇ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕੁਲਤਾਰ ਸਿੰਘ ਦੀ ਅਗਵਾਈ ਹੇਠ ਬਲਾਕ ਚੱਕ ਸ਼ੇਰੇ ਵਾਲਾ ਦੇ ਵੱਖ-ਵੱਖ ਪਿੰਡਾਂ ਵਿਖੇ ਲੋਕਾਂ ਨੂੰ ਏਡਜ਼ ਜਾਗਰੂਕਤਾ ਵੈਨ ਰਾਹੀਂ ਜਾਗਰੂਕ ਕੀਤਾ ਗਿਆ। ਇਸ ਬਾਰੇ ਡਾ. ਕੁਲਤਾਰ ਸਿੰਘ ਨੇ ਦੱਸਿਆ ਕਿ ਇਹ ਵੈਨ ਪ੍ਰਚਾਰ ਦੇ ਆਧੁਨਿਕ ਤਰੀਕਿਆਂ ਰਾਹੀਂ ਵੱਖ ਪਿੰਡਾਂ ਵਿੱਚ ਐਚ.ਆਈ.ਵੀ/ਏਡਜ਼ ਤੋਂ ਬਚਾਅ ਸੰਬੰਧੀ ਜਾਗਰੂਕ ਕਰ ਰਹੀ ਹੈ। ਉਹਨਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਕਮਜੋਰੀ ਜਾਂ ਇੱਕ ਮਹੀਨੇ ਤੋਂ ਦਸਤ ਦੀ ਸ਼ਿਕਾਇਤ, ਘੱਟ ਸਮੇਂ ਵਿਚ ਜਿਆਦਾ ਭਾਰ ਘਟਨਾ ਅਤੇ ਵਾਰ ਵਾਰ ਬਿਮਾਰ ਹੋਣ ਵਰਗੇ ਲੱਛਣ ਦਿਸਦੇ ਹਨ ਤਾਂ ਇਸ ਦੀ ਜਾਂਚ ਸਰਕਾਰੀ ਹਸਪਤਾਲ ਵਿੱਚੋਂ ਕਰਵਾਉਣੀ ਚਾਹੀਦੀ ਹੈ। ਇੱਥੇ ਏਡਜ਼ ਦੀ ਮੁਫਤ ਜਾਂਚ ਹੋਣ ਦੇ ਨਾਲ ਨਾਲ ਮਰੀਜ਼ ਦੀ ਪਹਿਚਾਣ ਨੂੰ ਵੀ ਗੁਪਤ ਰੱਖਿਆ ਜਾਂਦਾ ਹੈ। ਬੀ.ਈ.ਈ ਮਨਬੀਰ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਵੈਨ ਰਾਹੀਂ ਵੱਖ-ਵੱਖ ਪਿੰਡਾਂ ਜਿਵੇਂ ਬਧਾਈ, ਅਕਾਲਗੜ, ਫੱਤਣਵਾਲਾ, ਅਟਾਰੀ, ਸਦਰਵਾਲਾ, ਬੂੜਾ ਗੁੱਜਰ, ਉਦੇਕਰਨ, ਚੌਂਤਰਾ, ਚੜੇਵਾਨ, ਝਬੇਲਵਾਲੀ, ਸੰਘੂ ਧੌਣ, ਵੜਿੰਗ, ਹਰਾਜ, ਕੋਟਲੀ ਸੰਘਰ, ਥਾਂਦੇਵਾਲਾ, ਬਲੱਮਗੜ, ਮੌੜ, ਰਾਮਗੜ ਚੂੰਘਾ, ਮਦਰਸਾ ਅਤੇ ਚੱਕ ਮਦਰਸਾ ਪਿੰਡਾਂ ਦਾ ਦੌਰਾ ਕੀਤਾ ਗਿਆ। ਅੱਜ ਇਸ ਵੈਨ ਰਾਹੀਂ ਸੰਗਰਾਣਾ, ਮੜ ਮੱਲੂ, ਜੱਸੇਆਣਾ, ਲੰਡੇ ਰੋਡੇ ਤੇ ਲੁਬਾਣਿਆਂ ਵਾਲੀ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਸਮੇਂ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ ਵੀ ਕੀਤਾ ਗਿਆ ਅਤੇ ਲੋਕਾਂ ਦੇ ਐਚ.ਆਈ.ਵੀ ਟੈਸਟ ਵੀ ਕੀਤੇ ਗਏ। ਇਸ ਮੌਕੇ ਕਾਊਂਸਲਰ ਪੂਜਾ, ਐਲ.ਟੀ ਅਮਨਦੀਪ ਸਿੰਘ, ਵੱਖ ਵੱਖ ਪਿੰਡਾਂ ਦਾ ਫੀਲਡ ਸਟਾਫ ਸੀ.ਐਚ.ਓ, ਮ.ਪ.ਹ.ਵ (ਮੇਲ), ਏ.ਐਨ.ਐਮ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ ।
ਏਡਜ਼ ਜਾਗਰੂਕਤਾ ਵੈਨ ਰਾਹੀਂ ਪਿੰਡਾਂ ਵਿੱਚ ਚੇਤਨਾ ਮੁਹਿੰਮ ਚਲਾਈ
Total Views: 194 ,
Real Estate


















