ਕਿਸਾਨਾਂ ਦੇ ਦਿੱਲੀ ਕੂਚ ‘ਤੇ ਖੱਟਰ ਦਾ ਵੱਡਾ ਬਿਆਨ

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ “ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ਕਈ ਅਹਿਮ ਫੈਸਲੇ ਲਏ ਹਨ। ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ, ਉਨ੍ਹਾਂ ਦੀਆਂ ਸਾਰੀਆਂ ਮੰਗਾਂ ਹਰਿਆਣਾ ਦੀਆਂ ਨਹੀਂ, ਕੇਂਦਰ ਸਰਕਾਰ ਦੀਆਂ ਹਨ। ਪਿਛਲੀ ਵਾਰ ਵੀ ਇਹ ਅੰਦੋਲਨ ਇੱਕ ਸਾਲ ਤੱਕ ਚੱਲਿਆ ਸੀ ਜਿਸ ਕਾਰਨ ਹਰਿਆਣਾ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਕਿਸਾਨ ਟਰੈਕਟਰ ਦੇ ਨਾਲ ਹੋਰ ਵੀ ਕਈ ਸਮਾਨ ਲੈ ਕੇ ਜਾ ਰਹੇ ਹਨ। ਆਪਸੀ ਗੱਲਬਾਤ ਰਾਹੀਂ ਮਸਲੇ ਹੱਲ ਕੀਤੇ ਜਾ ਸਕਦੇ ਹਨ। ਹਰ ਕਿਸੇ ਨੂੰ ਜਮਹੂਰੀ ਢੰਗ ਨਾਲ ਆਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਹੈ।”

Total Views: 278 ,
Real Estate