AI ਹੋਲੋਗ੍ਰਾਮ ਨਾਲ ਵਿਆਹ ਕਰਨ ਜਾ ਰਹੀ ਔਰਤ !

ਇੱਕ ਸਪੈਨਿਸ਼ ਕਲਾਕਾਰ ਆਪਣੇ AI ਹੋਲੋਗ੍ਰਾਮ ਨਾਲ ਵਿਆਹ ਕਰਨ ਜਾ ਰਹੀ ਹੈ। ਇਹ ਦੁਨੀਆ ਦਾ ਪਹਿਲਾ ਮਾਮਲਾ ਹੈ ਜਦੋਂ ਕੋਈ AI ਹੋਲੋਗ੍ਰਾਮ ਨਾਲ ਵਿਆਹ ਕਰਨ ਜਾ ਰਿਹਾ ਹੈ।ਕਲਾਕਾਰ ਦਾ ਨਾਂ ਐਲਿਸੀਆ ਫ੍ਰੇਮਿਸ ਹੈ ਜੋ ਏਆਈ-ਜਨਰੇਟਿਡ ਹੋਲੋਗ੍ਰਾਮ ਨਾਲ ਵਿਆਹ ਕਰਨ ਵਾਲੀ ਪਹਿਲੀ ਔਰਤ ਬਣਨ ਜਾ ਰਹੀ ਹੈ। ਉਸ ਨੇ ਆਪਣੇ ਵਿਆਹ ਲਈ ਜਗ੍ਹਾ ਪਹਿਲਾਂ ਹੀ ਬੁੱਕ ਕਰ ਲਈ ਹੈ। ਯੂਰੋਨਿਊਜ਼ ਦੀ ਰਿਪੋਰਟ ਮੁਤਾਬਕ ਵਿਆਹ ਦੀ ਰਸਮ ਇਸ ਸਾਲ ਰੋਟਰਡਮ ਦੇ ਇੱਕ ਮਿਊਜ਼ੀਅਮ ਵਿੱਚ ਹੋਣ ਜਾ ਰਹੀ ਹੈ।ਫਰੈਮਿਸ ਮੁਤਾਬਕ ਉਸ ਦੇ ਹੋਣ ਵਾਲੇ ਪਤੀ ਦਾ ਨਾਮ ਏਆਈਐਲਐਕਸ ਹੋਵੇਗਾ, ਜੋ ਉਸ ਦਾ ਆਪਣਾ ਏਆਈ ਹੋਲੋਗ੍ਰਾਮ ਹੈ। ਔਰਤ ਆਪਣੇ ਵਰਚੁਅਲ ਸਾਥੀ ਦੀ ਤਾਰੀਫ “ਥੋੜ੍ਹੇ ਜਿਹੇ ਗੁੰਝਲਦਾਰ ਲੌਜਿਸਟਿਕਸ ਦੇ ਨਾਲ ਇੱਕ ਮੱਧ-ਉਮਰ ਦੇ ਪੁਰਸ਼ ਹੋਲੋਗ੍ਰਾਮ” ਵਜੋੰ ਕਰਦੀ ਹੈ।

 

Total Views: 782 ,
Real Estate