ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ, “ਕੇਂਦਰ ਨਾਲ 15 ਫਰਵਰੀ ਸ਼ਾਮ 5 ਵਜੇ ਨੂੰ ਮੀਟਿੰਗ ਹੋਣੀ ਹੈ। ਅਸੀਂ ਆਪਣੇ ਆਗੂਆਂ, ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਕੱਲ੍ਹ ਤੱਕ ਸਹਿਯੋਗ ਬਣਾ ਕੇ ਰੱਖੀਏ।”ਸਰਵਣ ਸਿੰਘ ਪੰਧੇਰ ਨੇ ਦੱਸਿਆ, “ਅਸੀਂ ਸਾਰਿਆਂ ਨਾਲ ਗੱਲਬਾਤ ਕਰ ਕੇ ਤੈਅ ਕੀਤਾ ਸੀ ਕਿ ਅੱਜ ਅਸੀਂ ਬਿਲਕੁਲ ਮਾਹੌਲ ਬਣਾ ਰਹਾਂਗੇ। ਪਰ ਅਸੀਂ ਆਰਾਮ ਨਾਲ ਖੜ੍ਹੇ ਸੀ, ਸ਼ਾਂਤੀ ਨਾਲ ਬੈਠੇ ਸੀ, ਡਰੋਨ ਆਇਆ ਤੇ ਸਾਡੇ ਉੱਤੇ ਸ਼ੇਲਿੰਗ ਹੋਈ।””ਕੇਂਦਰ ਦਾ ਰਵੱਈਆ ਠੀਕ ਨਹੀਂ ਹੈ। ਅਸੀਂ ਸ਼ਾਂਤਮਈ ਢੰਗ ਨਾਲ ਬੈਠੇ ਤੁਸੀਂ ਗੱਲਬਾਤ ਕਰੋ। ਅਸੀਂ ਟਕਰਾਅ ਨਹੀਂ ਚਾਹੁੰਦੇ।”ਡੱਲੇਵਾਲ ਨੇ ਕਿਹਾ ਕਿ ਹੁਣ ਅਗਲਾ ਐਕਸ਼ਨ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਹੋਵੇਗਾ।
Total Views: 133 ,
Real Estate












