ਲੋਕ ਸਭਾ ਚੋਣਾਂ : ਖਰਚੇ ਦੀ ਸੂਚੀ , ਬਰੈੱਡ ਪਕੌੜੇ ‘ਤੇ,ਛੋਲੇ-ਭਟੂਰਿਆਂ ਤੇ 40 ਰੁਪਏ ਖਰਚ ਸਕਣਗੇ ਉਮੀਦਵਾਰ !

ਸਿਆਸੀ ਪਾਰਟੀਆਂ ਦੇ ਨਾਲ-ਨਾਲ ਚੋਣ ਕਮਿਸ਼ਨ ਨੇ ਵੀ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਚੋਣਾਂ ਵਿਚ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਕੀਤੇ ਜਾਣ ਵਾਲੇ ਖਰਚਿਆਂ ਦੀ ਸੂਚੀ ਤੈਅ ਕੀਤੀ ਗਈ ਹੈ। ਰੇਟ ਲਿਸਟ ਤੈਅ ਕਰਨ ਲਈ ਡਵੀਜ਼ਨਲ ਕਮਿਸ਼ਨਰ ਜਲੰਧਰ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਸੀ। ਇਸ ਵਿਚ ਲੋਕ ਸਭਾ ਚੋਣਾਂ ਵਿਚ ਵਰਤੀ ਜਾਣ ਵਾਲੀ ਚੋਣ ਸਮੱਗਰੀ ਦੇ ਰੇਟ ਅਤੇ ਨਿਯਮ ਤੈਅ ਕੀਤੇ ਗਏ ਹਨ।

ਚੋਣ ਕਮਿਸ਼ਨ ਵਲੋਂ ਤੈਅ ਕੀਤੇ ਗਏ ਰੇਟ

  • ਕਿਲੋ ਵੇਸਣ ਬਰਫੀ -220 ਰੁਪਏ
  • ਕਿਲੋ ਬਿਸਕੁਟ-175 ਰੁਪਏ
  • ਬਰੈੱਡ ਪਕੌੜਾ/ਪੀਸ-15 ਰੁਪਏ
  • ਕਿਲੋ ਬਰਫੀ -300 ਰੁਪਏ
  • ਕਿਲੋ ਕੇਕ-350 ਰੁਪਏ
  • ਇਕ ਪਲੇਟ ਛੋਲੇ ਭਟੂਰੇ-40 ਰੁਪਏ
  • ਕੌਫੀ ਦਾ ਕੱਪ-15 ਰੁਪਏ
  • ਕਿਲੋ ਗੱਚਕ-100 ਰੁਪਏ
  • ਕਿਲੋ ਜਲੇਬੀਆਂ-175 ਰੁਪਏ
  • ਕਚੌਰੀ-15 ਰੁਪਏ
  • ਬੂੰਦੀ ਦੇ ਲੱਡੂ – 150 ਰੁਪਏ ਕਿਲੋ
  • ਇਕ ਲੀਟਰ ਦੁੱਧ-55 ਰੁਪਏ
  • ਇਕ ਕਿਲੋ ਪਕੌੜੇ-175 ਰੁਪਏ
  • ਪਨੀਰ ਦਾ ਪਕੌੜਾ ਪ੍ਰਤੀ ਪੀਸ-20 ਰੁਪਏ
  • ਇਕ ਪਰੌਂਠਾ-30 ਰੁਪਏ
  • ਕਿਲੋ ਰਸਗੁੱਲੇ-150 ਰੁਪਏ
  • ਸਮੋਸਾ ਅਤੇ ਛੋਲੇ-25 ਰੁਪਏ
  • ਸਮੋਸਾ ਅਤੇ ਚਟਣੀ-15 ਰੁਪਏ
  • ਚਾਹ ਦਾ ਕੱਪ-15 ਰੁਪਏ
  • ਸੈਂਡਵਿਚ-15 ਰੁਪਏ
  • ਇਕ ਕਿਲੋ ਮਟਨ-500 ਰੁਪਏ
  • ਕਿਲੋ ਚਿਕਨ-250 ਰੁਪਏ
  • ਮੱਛੀ-600
  • ਢੋਡਾ -450
  • ਘਿਓ ਦੀ ਪਿੰਨੀਆਂ-300
  • ਸ਼ਿਕੰਜਵੀ-15 ਰੁਪਏ
  • ਲੱਸੀ-20 ਰੁਪਏ
  • ਢਾਡੀ ਜਥਾ ਪ੍ਰੋਗਰਾਮ-4000 ਰੁਪਏ
  • ਡਰਾਈਵਰ ਸੈਲਰੀ ਅਤੇ ਖਾਣਾ-800
  • ਡੀਜੇ (ਬਿਨਾਂ ਆਰਕੈਸਟਰਾ)-4500
  • ਦਫ਼ਤਰ ਦਾ ਕਿਰਾਇਆ (ਪੇਂਡੂ)- 5500
  • ਦਫ਼ਤਰ ਦਾ ਕਿਰਾਇਆ (ਸ਼ਹਿਰ)-110000
  • ਸਿਰੋਪਾ-100 ਰੁਪਏ
  • ਕਿਰਪਾਨ 3 ਫੁੱਟ/ਪੀਸ-800 ਰੁਪਏ
  • ਮੈਰਿਜ ਪੈਲੇਸ ਰੂਰਲ-24000 ਰੁਪਏ
  • ਸੇਮੀ ਅਰਬਨ ਏਰੀਆ-45000 ਰੁਪਏ
  • ਪੌਸ਼ ਇਲਾਕਾ-60,000 ਰੁਪਏ
  • ਸਟਿਲ ਕੈਮਰਾ 1700 ਰੁਪਏ
  • ਲੇਡੀਜ਼ ਸੂਟ-600 ਰੁਪਏ
  • ਸਾੜੀ-500 ਰੁਪਏ
  • ਸ਼ਾਲ-200 ਰੁਪਏ
  • ਪੱਗ-500 ਰੁਪਏ
  • ਸ਼ੇਵਿੰਗ ਮਸ਼ੀਨ-3000 ਰੁਪਏ
  • ਸਾਈਕਲ-4000 ਰੁਪਏ
  • ਏਸੀ-2500 ਰੁਪਏ
  • ਟਰੱਕ-2475 ਰੁਪਏ
  • ਮਿਨੀ ਬੱਸ-3300 ਰੁਪਏ
  • 52 ਸੀਟਰ ਬੱਸ-5400 ਰੁਪਏ
  • ਕਾਰ-1000 ਰੁਪਏ
  • ਗੈਸ ਸਿਲੰਡਰ-2500 ਰੁਪਏ
  • ਸਥਾਨਕ ਗਾਇਕ-30,000 ਰੁਪਏ
  • ਫੇਮਸ ਗਾਇਕ 2.50 ਲੱਖ ਰੁਪਏ
Total Views: 202 ,
Real Estate