ਸਹਿਕਾਰੀ ਘੋਟਾਲੇ ਦੀ ਮਾਸਟਰ ਮਾਈਂਡ ਅਨੂ , 700 ਕਰੋੜ ਦੀ ਮਾਲਕਿਨ

ਵੱਡੇ ਲੀਡਰ ਨਾਲ ਨੇੜਤਾ ਦੇ ਸਬੂਤ
ਰਿਆਣਾ ਦੇ ਸਹਿਕਾਰਤਾ ਵਿਭਾਗ ਵਿੱਚ 100 ਕਰੋੜ ਦਾ ਘੁਟਾਲਾ ਉਜਾਗਰ ਹੋਇਆ ਹੈ । ਇਸ ਮਾਮਲੇ ‘ਚ ਹੁਣ ਤੱਕ 10 ਅਫਸਰਾਂ ਸਮੇਤ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਵੱਡੀ ਗੱਲ ਇਹ ਹੈ ਕਿ ਘਪਲੇ ਨੂੰ ਇੱਕ ਅਫਸਰ ਬੀਬੀ ਨੇ ਅੰਜ਼ਾਮ ਦਿੱਤਾ , ਉਹੀ ਇਸਦੀ ਮਾਸਟਰ ਮਾਈਂਡ ਮੰਨੀ ਜਾ ਰਹੀ
ਸਹਾਇਕ ਰਜਿਸਟਾਰ ਅਨੂ ਕੌਸਿ਼ਸ਼ ਹੁਣ ਕੈਨੇਡਾ ਭੱਜਣ ਦੀ ਤਿਆਰੀ ਸੀ ਕਿ ਭ੍ਰਿਸ਼ਟਾਚਾਰ ਵਿਰੋਧੀ ਦਸਤੇ ਨੇ ਗ੍ਰਿਫ਼ਤਾਰ ਕਰ ਲਿਆ ।
ਦੋਸ਼ ਹੈ ਕਿ ਅਨੂ ਨੇ ਇੱਕ ਰਾਜ ਦੇ ਇੱਕ ਮੰਤਰੀ ਨਾਲ ਨੇੜਤਾ ਬਣਾਈ ਹੋਈ ਹੈ। ਜਿਸ ਕਾਰਨ ਉਸਦੇ ਸਿੱਧੇ-ਅਸਿੱਧੇ ਸਾਰੇ ਕੰਮ ਹੁੰਦੇ ਰਹੇ ਹਨ। ਹੁਣ ਉਸਦਾ ਨਾਂਮ ਸਹਿਕਾਰਤਾ ਵਿਭਾਗ 100 ਕਰੋੜ ਦੇ ਘੁਟਾਲੇ ‘ਚ ਸਾਹਮਣੇ ਆਇਆ ਹੈ।
ਤੱਥ ਇਹ ਵੀ ਮਿਲੇ ਹਨ ਕਿ ਉਸਨੇ ਕੇਂਦਰ ਤੋਂ ਮਿਲਣ ਵਾਲੀ ਰਾਸ਼ੀ ਨੂੰ ਅਫਸਰਾਂ ਦੀ ਮਿਲੀਭੁਗਤ ਨਾਲ ਨਿੱਜੀ ਜਾਇਦਾਦ ‘ਚ ਇਸਤੇਮਾਲ ਕੀਤਾ ਹੈ।
ਅਨੂ ਨੇ ਆਪਣੀ ਕਾਲੀ ਕਮਾਈ ਦਾ ਪੈਸਾ ਕੈਨੇਡਾ ‘ਚ ਆਪਣੀ ਭੈਣ ਕੋਲ ਭੇਜ ਦਿੱਤਾ ਅਤੇ ਹੁਣ ਵੀ ਦੁਬਈ ਜਾਣ ਦੀ ਤਿਆਰੀ ‘ਚ ਸੀ , ਜਿੱਥੇ ਅੱਗੇ ਕੈਨੇਡਾ ਜਾਣਾ ਸੀ । ਉਸਦਾ ਸਾਥੀ ਸਟਾਲਿਨਵੀਰ ਸਿੰਘ ਵੀ ਜਾਂਚ ਏਜੰਸੀ ਦੇ ਹੱਥ ਆ ਗਿਆ , ਉਹ ਵੀ ਕੈਨੇਡਾ ‘ਚ ਆਪਣੇ ਪਰਿਵਾਰ ਕੋਲ ਜਾਣ ਵਾਲਾ ਸੀ ।
ਇਸ ਤੋਂ ਬਿਨਾ ਹਰਕੋ ਬੈਂਕ ਦੇ ਐਮਡੀ ਨਰੇਸ਼ ਨੂੰ ਮਾਸਟਰ ਮਾਈਂਡ ਮੰਨਿਆ ਜਾ ਰਿਹਾ ਹੈ , ਜਿਸ ਖਿਲਾਫ਼ ਕਾਰਵਾਈ ਕਰਨ ਲਈ ਐਂਟੀ ਕਰੁੱਪਸ਼ਨ ਬਿਊਰੋ ਨੇ ਸਰਕਾਰ ਤੋਂ ਇਜ਼ਾਜਤ ਮੰਗੀ ਹੈ ਅਤੇ ਉਸਦੀ ਗ੍ਰਿਫ਼ਤਾਰੀ ਵੀ ਜਲਦੀ ਸੰਭਵ ਹੈ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਏਸੀਬੀ ਦੇ ਮੁਖੀ ਸਤਰੂਜੀਤ ਕਪੂਰ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਲਈ ਹੈ।

Total Views: 164 ,
Real Estate