ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਵੱਡੀ ਮੁਸੀਬਤ ਵਿੱਚ ਫਸ ਗਏ ਹਨ। ਤੋਸ਼ਾਖਾਨਾ ਕੇਸ ਵਿੱਚ ਦੋਵਾਂ ਨੂੰ ਅਦਾਲਤ ਵੱਲੋਂ 14 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣਕਾਰੀ ਇਕ ਪਾਕਿਸਤਾਨੀ ਨਿਊਜ਼ ਚੈਨਲ ਦੀ ਰਿਪੋਰਟ ਵਿੱਚ ਦਿੱਤੀ ਗਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਇਸ ਜੋੜੇ ਨੂੰ ਕੈਦ ਅਤੇ ਸਖ਼ਤ ਮਿਹਨਤ ਦੀ ਸਜ਼ਾ ਸੁਣਾਈ ਗਈ ਹੈ।ਅਦਾਲਤ ਨੇ ਜੋੜੇ ਨੂੰ 10 ਸਾਲਾਂ ਲਈ ਜਨਤਕ ਅਹੁਦਾ ਸੰਭਾਲਣ ਤੋਂ ਵੀ ਰੋਕ ਦਿੱਤਾ ਹੈ ਅਤੇ ਉਨ੍ਹਾਂ ‘ਤੇ 78.70 ਕਰੋੜ ਰੁਪਏ ਦਾ ਪਾਕਿਸਤਾਨੀ ਜੁਰਮਾਨਾ ਲਗਾਇਆ ਹੈ।
Total Views: 304 ,
Real Estate



















