UK : ਭਾਰਤੀ ਮੂਲ ਦੇ ਜੋੜੇ ਨੂੰ 33 ਸਾਲ ਦੀ ਕੈਦ

ਬ੍ਰਿਟੇਨ ਦੀ ਕੌਮੀ ਅਪਰਾਧ ਏਜੰਸੀ ਮੁਤਾਬਕ ਭਾਰਤੀ ਮੂਲ ਦੇ ਇੱਕ ਜੋੜੇ ਨੂੰ ਕੋਕੇਨ ਦੀ ਇੱਕ ਬਹੁਤ ਵੱਡੀ ਖੇਪ ਆਸਟ੍ਰੇਲੀਆ ਭੇਜਣ ਦੇ ਮਾਮਲੇ ਵਿੱਚ 33 ਸਾਲ ਦੀ ਸਜ਼ਾ ਸੁਣਾਈ ਗਈ ਹੈ।ਜੋੜਾ ਲਗਭਗ ਅੱਧਾ ਟਨ ਕੋਕੀਨ ਦੀ ਤਸਕਰੀ ਕਰਕੇ ਆਸਟ੍ਰੇਲੀਆ ਭੇਜਣ ਵਿੱਚ ਸ਼ਾਮਲ ਸੀ। ਆਰਤੀ ਧੀਰ ਦੀ ਉਮਰ 59 ਸਾਲ ਸੀ ਜਦਕਿ ਕਵਲਜੀਤਸਿਹ ਰਾਇਜਾਦਾ ਦੀ ਉਮਰ 35 ਸਾਲ ਹੈ।ਭਾਰਤ ਨੇ ਸਾਲ 2017 ਵਿੱਚ ਬ੍ਰਿਟੇਨ ਤੋਂ ਇੱਕ ਬੱਚੇ ਦੇ ਕਤਲ ਦੇ ਮਾਮਲੇ ਵਿੱਚ ਹਵਾਲਗੀ ਦੀ ਮੰਗ ਕੀਤੀ ਸੀ। ਇਲਜ਼ਾਮ ਸੀ ਕਿ ਜੋੜੇ ਨੇ ਗੁਜਰਾਤ ਵਿੱਚ ਇੱਕ ਬੱਚੇ ਨੂੰ ਗੋਦ ਲਿਆ ਅਤੇ ਫਿਰ ਬੀਮੇ ਦੀ ਰਕਮ ਲਈ ਉਸਦਾ ਕਤਲ ਕਰਵਾ ਦਿੱਤਾ।ਬ੍ਰਿਟੇਨ ਦੀ ਅਪਰਾਧ ਏਜੰਸੀ ਦੀ ਜਾਂਚ ਵਿੱਚ ਪਤਾ ਲਾਇਆ ਕਿ ਦੋਵੇਂ ਜਣੇ ਉਸ ਫਰੰਟ ਕੰਪਨੀ ਨਾਲ ਜੁੜੇ ਹੋਏ ਸਨ ਜਿਸ ਨੇ ਸਾਲ 2021 ਦੇ ਮਈ ਵਿੱਚ ਧਾਤ ਦੇ ਔਜਾਰਾਂ ਦੇ ਡੱਬਿਆਂ ਦੇ ਓਹਲੇ ਵਿੱਚ ਹਵਾਈ ਜਹਾਜ਼ ਰਾਹੀਂ ਨਸ਼ੇ ਵਿਦੇਸ਼ ਭੇਜੇ ਸੀ। ਇਹ ਖੇਪ ਆਸਟ੍ਰੇਲੀਆ ਦੀ ਸਰਹੱਦੀ ਸੁਰੱਖਿਆ ਫੋਰਸ ਨੇ ਸਾਲ 2021 ਦੇ ਮਈ ਵਿੱਚ ਕੋਕੀਨ ਜ਼ਬਤ ਕੀਤੀ ਸੀ।ਜਦੋਂ ਬ੍ਰਿਟੇਨ ਤੋਂ ਵਪਾਰਕ ਜਹਾਜ਼ ਤੋਂ ਭੇਜੇ ਔਜਾਰਾਂ ਦੇ ਛੇ ਡੱਬਿਆਂ ਨੂੰ ਖੋਲ੍ਹਿਆ ਗਿਆ ਤਾਂ ਉਨ੍ਹਾਂ ਵਿੱਚੋਂ 524 ਕਿੱਲੋਗ੍ਰਾਮ ਕੋਕੀਨ ਨਿਕਲੀ।ਆਸਟ੍ਰੇਲੀਆ ਵਿੱਚ ਕੋਕੀਨ ਦੀ ਕੀਮਤ ਬ੍ਰਿਟੇਨ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਜਿੱਥੇ ਬ੍ਰਿਟੇਨ ਦੇ ਥੋਕ ਬਜ਼ਾਰ ਵਿੱਚ ਇੱਕ ਕਿੱਲੋ ਕੋਕੀਨ 26 ਹਜ਼ਾਰ ਪੌਂਡ ਦੀ ਹੈ ਉੱਥੇ ਹੀ ਆਸਟ੍ਰੇਲੀਆ ਵਿੱਚ 11,00,00 ਪੌਂਡ ਦੀ ਹੈ। ਰਾਜਧਾਨੀ ਸਿਡਨੀ ਤੋਂ ਫੜੀ ਗੋਈ ਕੋਕੀਨ ਦੀ ਆਸਟਰੇਲੀਆਈ ਬਜ਼ਾਰ ਵਿੱਚ ਕੀਮਤ 57 ਮਿਲੀਅਨ ਪੌਂਡ (ਲਗਭਗ 6 ਅਰਬ ਭਾਰਤੀ ਰੁਪਏ) ਸੀ।ਜਾਂਚ ਦੌਰਾਨ ਖੇਪ ਦਾ ਸੰਬੰਧ ਧੀਰ ਅਤੇ ਰਾਇਜਾਦਾ ਨਾਲ ਸਾਬਤ ਹੋਇਆ। ਦੋਵਾਂ ਨੇ ਇਹ ਨਸ਼ੇ ਬਾਹਰ ਭੇਜਣ ਲਈ ਹੀ ਇਹ ਕੰਪਨੀ ਕਾਇਮ ਕੀਤੀ ਸੀ।ਧੀਰ ਅਤੇ ਰਾਏਜਾਦਾ ਨੂੰ ਜਦੋਂ ਜੂਨ 2021 ਵਿੱਚ ਹਾਨਵੈਲ ਵਿਚਲੇ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਤਾਂ 5000 ਪੌਂਡ ਦੀਆਂ ਗੋਲਡ ਪਲੇਟਡ ਸਿਲਵਰ ਬਾਰਸ, 13000 ਪੌਂਡ ਦੀ ਨਗਦੀ ਅਤੇ 60000 ਪੌਂਡ ਇੱਕ ਬਕਸੇ ਦੀ ਤਿਜੋਰੀ ਵਿੱਚੋਂ ਬਰਾਮਦ ਕੀਤਾ ਗਿਆ।

Total Views: 561 ,
Real Estate