ਨਿਤੀਸ਼ ਕੁਮਾਰ ਨੇ ਬਿਹਾਰ ‘ਚ ਮਹਾਗਠਜੋੜ ਤੋਂ ਵੱਖ ਹੋਣ ਦਾ ਲਿਆ ਫੈਸਲਾ

ਬਿਹਾਰ ਦੇ ਸਿਆਸੀ ਘਟਨਾਕ੍ਰਮ ‘ਚ ਅਮਿਤ ਸ਼ਾਹ ਦੀ ਐਂਟਰੀ ਹੁੰਦੇ ਹੀ ਨਿਤੀਸ਼ ਕੁਮਾਰ ਨੇ ਬਿਹਾਰ ‘ਚ ਮਹਾਗਠਜੋੜ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਸਮੇਂ ਦੀ ਲੋੜ ਨੂੰ ਸਮਝਦਿਆਂ ਭਾਜਪਾ ਨੇ ਵੀ ਨਿਤੀਸ਼ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਬਿਹਾਰ ‘ਚ ਚੱਲ ਰਹੀ ਸਿਆਸੀ ਉਥਲ-ਪੁਥਲ ਨੂੰ ਲੈ ਕੇ ਫਿਲਹਾਲ ਦਿੱਲੀ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ ‘ਤੇ ਭਾਜਪਾ ਦੀ ਵੱਡੀ ਬੈਠਕ ਹੋਈ। ਇਸ ਮੀਟਿੰਗ ਵਿੱਚ ਪਾਰਟੀ ਦੇ ਬਿਹਾਰ ਪ੍ਰਦੇਸ਼ ਪ੍ਰਧਾਨ ਸਮਰਾਟ ਚੌਧਰੀ, ਭੀਖੂ ਭਾਈ ਦਲਸਾਨੀਆ, ਨਗੇਂਦਰ, ਤਰਕਿਸ਼ੋਰ ਪ੍ਰਸਾਦ, ਰੇਣੂ ਦੇਵੀ ਅਤੇ ਸੁਸ਼ੀਲ ਕੁਮਾਰ ਮੋਦੀ ਪਹੁੰਚੇ ਹਨ। ਅਮਿਤ ਸ਼ਾਹ ਦੇ ਘਰ ਤੋਂ ਪਹਿਲਾਂ ਭਾਜਪਾ ਦੇ ਬਿਹਾਰ ਇੰਚਾਰਜ ਵਿਨੋਦ ਤਾਵੜੇ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਪਾਰਟੀ ਆਗੂਆਂ ਦੀ ਮੀਟਿੰਗ ਹੋਈ। ਇਸ ਤੋਂ ਬਾਅਦ ਸਾਰੇ ਨੇਤਾ ਅਮਿਤ ਸ਼ਾਹ ਦੀ ਰਿਹਾਇਸ਼ ‘ਤੇ ਪਹੁੰਚ ਗਏ ਹਨ।

Total Views: 199 ,
Real Estate