ਆਪਸ ‘ਚ ਭਿੜੇ ਕਾਂਗਰਸੀ, ਮਨੀਸ਼ ਤਿਵਾਰੀ ਨੂੰ ਟਿਕਟ ਨਾ ਦੇਣ ਦੀ ਕੀਤੀ ਮੰਗ

ਆਨੰਦਪੁਰ ਸਾਹਿਬ ‘ਚ ਚੱਲ ਰਹੀ ਮੀਟਿੰਗ ਦੌਰਾਨ ਕਾਂਗਰਸ ਦੀਆਂ 2 ਧਿਰਾਂ ਆਪਸ ‘ਚ ਉਲਝ ਗਈਆਂ। ਇਹ ਹਾਲਾਤ ਵੇਖ ਕੇ ਸੂਬਾ ਕਾਂਗਰਸ ਇਕਾਈ ਦੇ ਇੰਚਾਰਜ ਦੇਵੇਂਦਰ ਯਾਦਵ ਵੀ ਹੈਰਾਨ ਰਹਿ ਗਏ ਅਤੇ ਉਹ ਸਾਰਿਆਂ ਨੂੰ ਅਜਿਹਾ ਨਾ ਕਰਨ ਲਈ ਕਹਿੰਦੇ ਰਹੇ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਇਹ ਲੜਾਈ ਸਟੇਜ ਤੋਂ ਬੋਲਣ ਨੂੰ ਲੈ ਕੇ ਸ਼ੁਰੂ ਹੋਈ, ਜਿਸ ਵਿੱਚ ਹਿਮਾਂਸ਼ੂ ਟੰਡਨ ਧੜੇ ਨੇ ਸੰਸਦ ਮੈਂਬਰ ਮਨੀਸ਼ ਤਿਵਾਰੀ ਨੂੰ ਟਿਕਟ ਨਾ ਦੇਣ ਦੀ ਮੰਗ ਕੀਤੀ।ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਢਿੱਲੋਂ ਦੇ ਸਮਰਥਕਾਂ ਦਾ ਦੂਜੀ ਧਿਰ ਨਾਲ ਝਗੜਾ ਹੋ ਗਿਆ। ਇਸ ਦੌਰਾਨ ਦੇਵੇਂਦਰ ਯਾਦਵ ਅਤੇ ਮਨੀਸ਼ ਤਿਵਾਰੀ ਨੇ ਬੜੀ ਮੁਸ਼ਕਿਲ ਨਾਲ ਸਥਿਤੀ ਨੂੰ ਸੰਭਾਲਿਆ। ਦੋਵੇਂ ਧਿਰਾਂ ਇੱਕ ਦੂਜੇ ‘ਤੇ ਗੰਭੀਰ ਦੋਸ਼ ਲਗਾ ਰਹੀਆਂ ਸਨ।

Total Views: 160 ,
Real Estate