ਮਾਲੀ ਵਿੱਚ ਇੱਕ ਬੇਨਿਯਮਿਤ ਸੋਨੇ ਦੀ ਖਾਨ ਦੇ ਢਹਿ ਜਾਣ ਕਾਰਨ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਖਾਨ ‘ਚ ਕਰੀਬ 100 ਲੋਕ ਮੌਜੂਦ ਸਨ। ਰਿਪੋਰਟ ਅਨੁਸਾਰ ਇਹ ਹਾਦਸਾ ਦੱਖਣੀ-ਪੱਛਮੀ ਕੌਲੀਕੋਰੋ ਖੇਤਰ ਦੇ ਕੰਗਾਬਾ ਜ਼ਿਲੇ ‘ਚ ਵਾਪਰਿਆ। ਹਾਲਾਂਕਿ, ਮੰਗਲਵਾਰ ਨੂੰ ਪਹਿਲੀ ਵਾਰ, ਖਾਨ ਮੰਤਰਾਲੇ ਨੇ ਇੱਕ ਬਿਆਨ ਵਿੱਚ ਅਧਿਕਾਰਤ ਤੌਰ ‘ਤੇ ਇਸ ਦਾ ਐਲਾਨ ਕੀਤਾ ਅਤੇ ਖਦਸ਼ਾ ਜ਼ਾਹਰ ਕੀਤਾ ਕਿ ਹਾਦਸੇ ਵਿੱਚ ਕਈ ਮਾਈਨਰਾਂ ਦੀ ਮੌਤ ਹੋ ਗਈ ਹੈ। ਸਰਕਾਰ ਦੇ ਰਾਸ਼ਟਰੀ ਭੂ-ਵਿਗਿਆਨ ਅਤੇ ਮਾਈਨਿੰਗ ਡਾਇਰੈਕਟੋਰੇਟ ਦੇ ਸੀਨੀਅਰ ਅਧਿਕਾਰੀ ਕਰੀਮ ਬਾਰਥੇ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਦਸਣਯੋਗ ਹੈ ਕਿ ਅਫਰੀਕਾ ਦੇ ਨੰਬਰ 3 ਸੋਨਾ ਉਤਪਾਦਕ ਦੇਸ਼ ਮਾਲੀ ਵਿੱਚ ਅਜਿਹੇ ਹਾਦਸੇ ਆਮ ਹਨ। ਮਜ਼ਦੂਰਾਂ ‘ਤੇ ਦੂਰ-ਦੁਰਾਡੇ ਇਲਾਕਿਆਂ ‘ਚ ਖਾਣਾਂ ‘ਚ ਕੰਮ ਕਰਦੇ ਸਮੇਂ ਸੁਰੱਖਿਆ ਉਪਾਵਾਂ ਦੀ ਅਣਦੇਖੀ ਕਰਨ ਦਾ ਦੋਸ਼ ਹੈ।
Total Views: 364 ,
Real Estate


















