ਲੇਖਕ ਜਸਵੀਰ ਸਿੰਘ ਸਿੱਧੂ (ਠਾਣਾ) ਦੀ ਅੰਤਿਮ ਅਰਦਾਸ 10-01-2024 ਨੂੰ

20-06-1937 ਨੂੰ ਪਿੰਡ ਨਥਾਣਾ ‘ਚ ਬਾਬੂ ਸਿੰਘ ਤੇ ਹਰਨਾਮ ਕੌਰ ਦੇ ਘਰ ਜਨਮੇਂ ਲੇਖਕ ਜਸਵੀਰ ਸਿੰਘ ਸਿੱਧੂ (ਠਾਣਾ) ਦਾ 01-01-2024 ਨੂੰ ਦੇਹਾਂਤ ਹੋ ਗਿਆ ਹੈ। ਜਿੰਨ੍ਹਾਂ ਦੀ ਅੰਤਿਮ ਅਰਦਾਸ 10-01-2024 ਨੂੰ ਗੁਰਦੁਆਰਾ ਛੇਂਵੀ ਪਤਾਸ਼ਾਹੀ ਨਥਾਣਾ ਵਿਖੇ ਹੋਵੇਗੀ। ਲੇਖਕ ਜਸਵੀਰ ਸਿੰਘ ਸਿੱਧੂ (ਠਾਣਾ) ਨੇ ਚਾਰ ਕਿਤਾਬਾਂ ਮਹਾਨ ਤਪੱਸਵੀ ਬਾਬਾ ਕਾਲੂ ਨਾਥ ਜੀ,ਦਇਆ ਦੇ ਸਾਗਰ ਬਾਬਾ ਗੋਵਰਧਨ ਨਾਥ ਜੀ, ਪੀਰਾਂ ਫਕੀਰਾਂ ਦੀ ਧਰਤੀ ਨਥਾਣਾ, ਪਰਵਾਸ ਜੈਸਲਮੇਰ ਤੋਂ ਮਾਲਵਾ ਲਿਖੀਆਂ ਹਨ।ਜਸਵੀਰ ਸਿੰਘ ਨੇ ਮੈਟ੍ਰਿਕ ਦੀ ਪੜਾਈ ਨਥਾਣਾ ਦੇ ਸਰਕਾਰੀ ਹਾਈ ਸਕੂਲ ਵਿੱਚੋਂ 1954 ‘ਚ ਕਰਨ ਉਪਰੰਤ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਬੀਏ ਕੀਤੀ।ਉਹ ਪੰਜਾਬੀ,ਹਿੰਦੀ,ਅੰਗਰੇਜੀ ਉਰਦੂ ਭਾਸ਼ਾ ਚੰਗੀ ਤਰ੍ਹਾਂ ਜਾਣਦੇ ਸਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ-ਨਾਲ ਭਗਵਤ ਗੀਤਾ,ਬਾਈਬਲ ,ਕੁਰਾਨ ਦੀ ਜਾਣਕਾਰੀ ਵੀ ਰੱਖਦੇ ਸਨ ਤੇ ਅਧਿਐਨ ਵੀ ਕੀਤਾ।

Total Views: 538 ,
Real Estate