ਪੰਜਾਬ : ਸਾਲ 2023 ਦੌਰਾਨ ਬਣੇ ਕਰੀਬ 12 ਲੱਖ ਪਾਸਪੋਰਟ

ਸਾਲ 2023 ਵਿਚ ਪੰਜਾਬ ਵਿਚ ਨਵੇਂ 11.94 ਲੱਖ ਪਾਸਪੋਰਟ ਬਣੇ ਹਨ। ਮਤਲਬ ਸਾਲ 2023 ਵਿੱਚ ਪੰਜਾਬ ਵਿਚ ਔਸਤਨ ਹਰ ਮਿੰਟ ਪਿੱਛੇ ਸੱਤ ਪਾਸਪੋਰਟ ਅਤੇ ਪ੍ਰਤੀ ਘੰਟਾ ਔਸਤਨ 408 ਪਾਸਪੋਰਟਾਂ ਦੀ ਰਹੀ ਹੈ। ਪਿਛਲੇ ਵਰ੍ਹਿਆਂ ਵੱਲ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਪਾਸਪੋਰਟ ਸਾਲ 2018 ਵਿੱਚ 10.69 ਲੱਖ ਬਣੇ ਸਨ। ਕੋਵਿਡ ਮਹਾਮਾਰੀ ਦੌਰਾਨ ਇਸ ਰੁਝਾਨ ਨੂੰ ਪੁੱਠਾ ਗੇੜਾ ਪਿਆ ਸੀ।ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਾਸਪੋਰਟ ਬਣਾਉਣ ਵਿਚ ਪੰਜਾਬੀਆਂ ਨੇ ਸਭ ਨੂੰ ਪਿਛਾਂਹ ਛੱਡ ਦਿੱਤਾ ਹੈ।
Total Views: 181 ,
Real Estate