ਭਾਰਤ ਨਾਲ ਕੂਟਨੀਤਕ ਵਿਵਾਦ ਦੌਰਾਨ ਮਾਲਦੀਵ ਦੇ ਰਾਸ਼ਟਰਪਤੀ ਪਹੁੰਚੇ ਚੀਨ


ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਪੰਜ ਰੋਜ਼ਾ ਸਰਕਾਰੀ ਦੌਰੇ ਲਈ ਚੀਨ ਪਹੁੰਚ ਗਏ ਹਨ। ਵਿਦੇਸ਼ ਫੇਰੀ ਦੌਰਾਨ ਮੁਇਜ਼ੂ ਜਿੱਥੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੂੰ ਮਿਲਣਗੇ, ਉਥੇ ਦੁਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਕਈ ਸਮਝੌਤੇ ਸਹੀਬੰਦ ਕਰਨਗੇ। ਮੁਇਜ਼ੂ, ਜਿਨ੍ਹਾਂ ਨੂੰ ‘ਚੀਨ ਪੱਖੀ’ ਮੰਨਿਆ ਜਾਂਦਾ ਹੈ, ਦੇ ਨਾਲ ਉਨ੍ਹਾਂ ਦੀ ਪਤਨੀ ਸਾਜਿਦਾ ਮੁਹੰਮਦ ਤੇ ਉੱਚ ਪੱਧਰੀ ਵਫ਼ਦ ਵੀ ਪੁੱਜਾ ਹੈ। ਪੇਈਚਿੰਗ ਪੁੱਜਣ ’ਤੇ ਸੀਨੀਅਰ ਚੀਨੀ ਅਧਿਕਾਰੀਆਂ ਨੇ ਰਾਸ਼ਟਰਪਤੀ ਮੁਇਜ਼ੂ ਤੇ ਪ੍ਰਥਮ ਮਹਿਲਾ ਦਾ ਨਿੱਘਾ ਸਵਾਗਤ ਕੀਤਾ। ਮੁਇਜ਼ੂ ਅਜਿਹੇ ਮੌਕੇ ਚੀਨ ਪੁੱਜੇ ਹਨ ਜਦੋਂ ਮਾਲਦੀਵਜ਼ ਦੇ ਕੁਝ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਕੀਤੀਆਂ ਅਪਮਾਨਜਨਕ ਟਿੱਪਣੀਆਂ ਨਾਲ ਦੋਵਾਂ ਮੁਲਕਾਂ ਦਰਮਿਆਨ ਵੱਡਾ ਕੂਟਨੀਤਕ ਵਿਵਾਦ ਖੜ੍ਹਾ ਹੋ ਗਿਆ ਹੈ।

Total Views: 261 ,
Real Estate