ਦਿੱਲੀ ’ਚ ਇਜ਼ਰਾਇਲੀ ਦੂਤਘਰ ਦੇ ਨੇੜੇ ਮੰਗਲਵਾਰ ਸ਼ਾਮ ਨੂੰ ਇਕ ਧਮਾਕਾ ਹੋਇਆ ਅਤੇ ਮੌਕੇ ਤੋਂ ਇਜ਼ਰਾਇਲੀ ਰਾਜਦੂਤ ਨੂੰ ਸੰਬੋਧਿਤ ਇਕ ਚਿੱਠੀ ਬਰਾਮਦ ਕੀਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਘਟਨਾ ਵਾਲੀ ਥਾਂ ਤੋਂ ਅਜੇ ਤਕ ਕੋਈ ਵਿਸਫੋਟਕ ਨਹੀਂ ਮਿਲਿਆ ਹੈ। ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਦੂਤਘਰ ਦੇ ਸਾਰੇ ਕਰਮਚਾਰੀ ਸੁਰੱਖਿਅਤ ਹਨ। ਇਜ਼ਰਾਇਲੀ ਰਾਜਦੂਤ ਨੂੰ ਸੰਬੋਧਿਤ ਇਕ ਟਾਈਪ ਕੀਤਾ ਚਿੱਠੀ ਦੂਤਘਰ ਦੇ ਪਿੱਛੇ ਇਕ ਬਾਗ ਖੇਤਰ ’ਚ ਮਿਲਿਆ ਜਿੱਥੇ ਧਮਾਕਾ ਹੋਇਆ ਸੀ। ਉਨ੍ਹਾਂ ਕਿਹਾ ਕਿ ਚਿੱਠੀ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਇਜ਼ਰਾਈਲੀ ਦੂਤਘਰ ਦੇ ਬੁਲਾਰੇ ਗਾਇ ਨੀਰ ਨੇ ਕਿਹਾ ਕਿ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਸ਼ਾਮ ਕਰੀਬ 5:48 ਵਜੇ ਦੂਤਘਰ ਨੇੜੇ ਧਮਾਕਾ ਹੋਇਆ। ਦਿੱਲੀ ਪੁਲਿਸ ਅਤੇ ਸੁਰੱਖਿਆ ਟੀਮ ਅਜੇ ਵੀ ਸਥਿਤੀ ਦੀ ਜਾਂਚ ਕਰ ਰਹੀ ਹੈ। ”
Total Views: 126 ,
Real Estate