ਪਾਕਿਸਤਾਨ ਵਿੱਚ ਪਹਿਲੀ ਵਾਰ ਇੱਕ ਹਿੰਦੂ ਔਰਤ ਆਮ ਚੋਣਾਂ ਵਿੱਚ ਹਿੱਸਾ ਲੈ ਰਹੀ ਹੈ। ਹਿੰਦੂ ਔਰਤ ਸਵੀਰਾ ਪ੍ਰਕਾਸ਼ ਨੇ ਖੈਬਰ ਪਖਤੂਨਖਵਾ ਦੇ ਬੁਨੇਰ ਜ਼ਿਲੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਪਾਕਿਸਤਾਨੀ ਮੀਡੀਆ ਵਿੱਚ ਦੱਸਿਆ ਗਿਆ ਹੈ ਕਿ ਸਵੀਰਾ ਪ੍ਰਕਾਸ਼ 8 ਫਰਵਰੀ 2024 ਨੂੰ ਹੋਣ ਵਾਲੀਆਂ ਆਮ ਚੋਣਾਂ ਵਿੱਚ ਚੋਣ ਲੜ ਰਹੀ ਹੈ। ਪਾਕਿਸਤਾਨ ਦੀ ਇਹ 16ਵੀਂ ਨੈਸ਼ਨਲ ਅਸੈਂਬਲੀ ਚੋਣ ਹੈ। ਸਵੀਰਾ ਪ੍ਰਕਾਸ਼ ਨੇ PK-25 ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਹੈ।ਹਿੰਦੂ ਭਾਈਚਾਰੇ ਦੀ ਔਰਤ ਸਵੀਰਾ ਪ੍ਰਕਾਸ਼ ਪਾਕਿਸਤਾਨ ਪੀਪਲਜ਼ ਪਾਰਟੀ ਦੇ ਬੈਨਰ ਹੇਠ ਚੋਣ ਲੜੇਗੀ। ਉਨ੍ਹਾਂ ਦੇ ਪਿਤਾ ਓਮ ਪ੍ਰਕਾਸ਼ ਵੀ 35 ਸਾਲਾਂ ਤੋਂ ਪੀਪੀਪੀ ਲਈ ਕੰਮ ਕਰ ਰਹੇ ਹਨ। ਉਹ ਇੱਕ ਸੇਵਾਮੁਕਤ ਡਾਕਟਰ ਹਨ ਅਤੇ ਹੁਣ ਉਨ੍ਹਾਂ ਦੀ ਧੀ ਚੋਣਾਂ ਵਿੱਚ ਹਿੱਸਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ।
Total Views: 370 ,
Real Estate



















