ਪੰਜਾਬ ਤੇ ਹਰਿਆਣਾ ਵਿੱਚ ਸੀਤ ਲਹਿਰ ਜਾਰੀ ਹੈ। ਮੌਸਮ ਵਿਭਾਗ ਨੇ 25 ਤੇ 26 ਦਸੰਬਰ ਨੂੰ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਪੰਜਾਬ ਵਿੱਚ ਬਠਿੰਡਾ ਅਤੇ ਹਰਿਆਣਾ ’ਚ ਹਿਸਾਰ ਸ਼ਹਿਰ ਸਭ ਤੋਂ ਠੰਢੇ ਰਹੇ। ਇੱਥੇ ਤਾਪਮਾਨ ਆਮ ਨਾਲੋਂ ਇਕ ਤੋਂ ਦੋ ਡਿਗਰੀ ਸੈਲਸੀਅਸ ਘੱਟ ਰਿਹਾ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੋਵਾਂ ਸੂਬਿਆਂ ’ਚ ਘੱਟੋ-ਘੱਟ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਕਮੀ ਦਰਜ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 6 ਡਿਗਰੀ ਅਤੇ ਹਿਸਾਰ ਵਿੱਚ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਠੰਢ ਨੇ ਸਵੇਰੇ ਤੇ ਸ਼ਾਮ ਨੂੰ ਲੋਕਾਂ ਨੂੰ ਜਕੜੀ ਰੱਖਿਆ ਪਰ ਦੁਪਹਿਰੇ ਨਿਕਲੀ ਧੁੱਪ ਨਾਲ ਲੋਕਾਂ ਨੂੰ ਠੰਢ ਤੋਂ ਕੁਝ ਰਾਹਤ ਮਿਲੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 8.1 ਡਿਗਰੀ, ਅੰਮ੍ਰਿਤਸਰ 6.2, ਲੁਧਿਆਣਾ 6.6 , ਪਟਿਆਲਾ 7.2 , ਪਠਾਨਕੋਟ 7.8, ਫ਼ਰੀਦਕੋਟ 7 , ਗੁਰਦਾਸਪੁਰ 7, ਨਵਾਂ ਸ਼ਹਿਰ 8.1, ਬਰਨਾਲਾ 6.6, ਫ਼ਤਹਿਗੜ੍ਹ ਸਾਹਿਬ 8.8, ਫਿਰੋਜ਼ਪੁਰ 7.8 ਅਤੇ ਮੋਗਾ ਦਾ 6.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਤਾਪਮਾਨ ਆਮ ਨਾਲੋਂ ਇਕ ਤੋਂ ਦੋ ਡਿਗਰੀ ਸੈਲਸੀਅਸ ਘੱਟ ਸੀ। ਹਰਿਆਣਾ ਦੇ ਅੰਬਾਲਾ ਦਾ ਘੱਟੋ-ਘੱਟ ਤਾਪਮਾਨ 8.9, ਕਰਨਾਲ 7.4 , ਮਹਿੰਦਰਗੜ੍ਹ 6.2, ਰੋਹਤਕ 8.4, ਭਿਵਾਨੀ 6.2, ਸਿਰਸਾ 8.8, ਫਤਿਹਾਬਾਦ 6 , ਗੁਰੂਗ੍ਰਾਮ 9.1, ਝੱਜਰ 6.7, ਜੀਂਦ 8.6, ਪਾਣੀਪਤ 8.3 , ਯਮੁਨਾਨਗਰ 7 ਅਤੇ ਸੋਨੀਪਤ ਦਾ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ ਤੇ ਹਰਿਆਣਾ ’ਚ ਸੀਤ ਲਹਿਰ
Total Views: 173 ,
Real Estate



















