ਆਪ ਵਿਧਾਇਕ ਦੇ ਭਰਾ ਨੂੰ ਲੁਟੇਰਿਆਂ ਨੇ ਘੇਰਿਆ

ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਪਰਿਵਾਰ ‘ਤੇ ਹਮਲਾ ਅਤੇ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਨੇ ਇੱਕ ਨੂੰ ਹਿਰਾਸਤ ਵਿਚ ਵੀ ਲਿਆ ਹੈ। ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ- ਸ਼ਨੀਵਾਰ ਰਾਤ ਉਸ ਦੇ ਬੱਚੇ ਪਰਿਵਾਰ ਨਾਲ ਪਾਰਟੀ ਤੋਂ ਘਰ ਪਰਤ ਰਹੇ ਸਨ। ਇਸ ਦੌਰਾਨ ਉਹਨਾਂ ਦੇ ਬੱਚਿਆਂ ਨੂੰ ਕਰੀਬ 6 ਮੁਲਜ਼ਮਾਂ ਨੇ ਬਸਤੀ ਦਾਨਿਸ਼ਮੰਡਾ ਨੇੜੇ ਕਾਰ ਨੂੰ ਰੋਕ ਲਿਆ। ਵਿਧਾਇਕ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਉਹਨਾਂ ਨੂੰ ਲੁੱਟਣ ਦੀ ਨੀਅਤ ਨਾਲ ਰੋਕਿਆ ਸੀ। ਜਿਸ ਤੋਂ ਬਾਅਦ ਜਦੋਂ ਵਿਧਾਇਕ ਦਾ ਭਰਾ ਲਾਲੀ ਅੰਗੁਰਾਲ ਕਾਰ ‘ਚੋਂ ਬਾਹਰ ਆਇਆ ਤਾਂ ਉਕਤ ਦੋਸ਼ੀ ਉਸ ਨੂੰ ਦੇਖਦੇ ਹੀ ਫਰਾਰ ਹੋ ਗਏ। ਵਿਧਾਇਕ ਨੇ ਕਿਹਾ- ਘਟਨਾ ਦੇ ਸਮੇਂ ਸਾਰੇ ਦੋਸ਼ੀ ਨਸ਼ੇ ‘ਚ ਸਨ। ਉਹਨਾਂ ਨੇ ਦੋਸ਼ ਲਾਇਆ ਹੈ ਕਿ ਉਕਤ ਮੁਲਜ਼ਮਾਂ ਨੇ ਉਸ ਦੀ ਕਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਵਿਧਾਇਕ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਸੀਂ ਰਾਤ ਤੋਂ ਹੀ ਸਾਰੇ ਦੋਸ਼ੀਆਂ ਨੂੰ ਟਰੇਸ ਕਰ ਰਹੇ ਸੀ। ਐਤਵਾਰ ਦੁਪਹਿਰ ਕਰੀਬ 3.30 ਵਜੇ ਕੁਝ ਮੁਲਜ਼ਮਾਂ ਨੂੰ ਟਰੇਸ ਕੀਤਾ ਗਿਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

Total Views: 383 ,
Real Estate