PM ਨਿਵਾਸ ਨੇੜੇ ਫੁੱਟਪਾਥ ‘ਤੇ ਪਦਮਸ਼੍ਰੀ ਪੁਰਸਕਾਰ ਰੱਖ ਕੇ ਬਜਰੰਗ ਵਾਪਸ ਪਰਤੇ

ਭਾਰਤ ਦੇ ਦਿੱਗਜ ਪਹਿਲਵਾਨ ਬਜਰੰਗ ਪੂਨੀਆ, ਜਿਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹਰਿਦੁਆਰ ਜਾ ਕੇ ਗੰਗਾ ਨਦੀ ਵਿੱਚ ਆਪਣੇ ਤਗਮੇ ਸੁੱਟਣ ਦੀ ਧਮਕੀ ਦਿੱਤੀ ਸੀ, ਹੁਣ ਉਨ੍ਹਾਂ ਨੇ ਅਜਿਹਾ ਕੁਝ ਕੀਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਬਜਰੰਗ, ਜੋ ਇਸ ਸਾਲ ਜਨਵਰੀ ਤੋਂ ਭਾਰਤ ਦੇ ਸਾਬਕਾ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ ਮੁਹਿੰਮ ਚਲਾ ਰਿਹਾ ਸੀ, ਉਨ੍ਹਾਂ ਨੇ ਸ਼ੁੱਕਰਵਾਰ, 22 ਦਸੰਬਰ ਨੂੰ ਆਪਣਾ ਪਦਮ ਸ਼੍ਰੀ ਵਾਪਸ ਕਰਨ ਦਾ ਐਲਾਨ ਕੀਤਾ।ਇਸ ਵਾਰ ਬਜਰੰਗ ਨੇ ਨਾ ਸਿਰਫ ਐਲਾਨ ਕੀਤਾ, ਸਗੋਂ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਇਹ ਸਨਮਾਨ ਵਾਪਸ ਦੇਣ ਦੇ ਲਈ ਸਿੱਧੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਵੀ ਪਹੁੰਚ ਗਏ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਰੋਕਿਆ ਤਾਂ ਸਟਾਰ ਪਹਿਲਵਾਨ ਨੇ ਆਪਣਾ ਪਦਮਸ਼੍ਰੀ ਮੈਡਲ ਫੁੱਟਪਾਥ ‘ਤੇ ਰੱਖ ਦਿੱਤਾ।

Total Views: 143 ,
Real Estate