ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ’ਚ ਦੋ ਹਵਾਲਾਤੀਆਂ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ

ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਅੱਜ ਤੜਕੇ ਦੋ ਹਵਾਲਾਤੀਆਂ ਨੇ ਕਥਿਤ ਤੌਰ ’ਤੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦੇ ਕਾਰਨ ਪਤਾ ਨਹੀਂ ਲੱਗਾ। ਮ੍ਰਿਤਕਾਂ ਦੀ ਪਛਾਣ ਓਂਕਾਰ ਵਾਸੀ ਸੁੰਦਰ ਨਗਰ ਅਤੇ ਟੀਟੂ ਵਾਸੀ ਪਿੰਡ ਮੇਹਣਾ ਵਜੋਂ ਹੋਈ ਹੈ। ਓਂਕਾਰ ਡਰੱਗ ਕੇਸ ਵਿੱਚ ਅੰਦਰ ਸੀ, ਜਦੋਂ ਕਿ ਟੀਟੂ ’ਤੇ ਬਲਾਤਕਾਰ ਦਾ ਕੇਸ ਸੀ। ਜੁਡੀਸ਼ਲ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਨੂੰ ਸਿਵਲ ਹਸਪਤਾਲ ਰੱਖਿਆ ਹੋਇਆ ਹੈ, ਜਿੱਥੇ ਉਨ੍ਹਾਂ ਦਾ ਪੋਸਟ ਮਾਰਟਮ ਹੋਏਗਾ।

Total Views: 143 ,
Real Estate