ਜੰਡਿਆਲਾ ਗੁਰੂ: ਪੁਲੀਸ ਨਾਲ ਮੁਕਾਬਲੇ ’ਚ ਗੈਂਗਸਟਰ ਅਮਰੀ ਢੇਰ

ਜੰਡਿਆਲਾ ਗੁਰੂ ਧਾਰੜਵਾਲੀ ਨਹਿਰ ਦੀ ਪਟੜੀ ਉੱਪਰ ਪੁਲੀਸ ਮੁਕਾਬਲੇ ਦੌਰਾਨ 22 ਸਾਲਾ ਗੈਂਗਸਟਰ ਅੰਮ੍ਰਿਤਪਾਲ ਸਿੰਘ ਅਮਰੀ ਮਾਰਿਆ ਗਿਆ। ਪੁਲੀਸ ਵੱਲੋਂ ਉਸ ਨੂੰ ਦੋ ਕਿਲੋ ਹੈਰੋਇਨ ਬਰਾਮਦ ਕਰਨ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਉਥੇ ਲੁਕਾਏ ਪਿਸਤੌਲ ਨਾਲ ਪੁਲੀਸ ’ਤੇ ਗੋਲੀਬਾਰੀ ਕਰ ਦਿੱਤੀ। ਪੁਲੀਸ ਵਲੋਂ ਆਪਣੇ ਬਚਾਅ ਲਈ ਫ਼ਾਇਰਿੰਗ ਦੌਰਾਨ ਗੈਂਗਸਟਰ ਅੰਮ੍ਰਿਤਪਾਲ ਸਿੰਘ ਅਮਰੀ ਮਾਰਿਆ ਗਿਆ। ਪੁਲੀਸ ਨੇ ਦੱਸਿਆ ਕਿ ਇਸ ਦੌਰਾਨ ਪੁਲੀਸ ਕਰਮਚਾਰੀ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ ਹੈ। ਜਾਣਕਾਰੀ ਅਨੁਸਾਰ ਗੈਂਗਸਟਰ ਅੰਮ੍ਰਿਤਪਾਲ ਚਾਰ ਵਿਅਕਤੀਆਂ ਦਾ ਕਾਤਲ ਸੀ ਅਤੇ ਪੁਲੀਸ ਨੂੰ ਲੋੜੀਂਦਾ ਸੀ।

Total Views: 239 ,
Real Estate