ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਖ਼ਿਲਾਫ਼ ਸੰਸਦ ਕੰਪਲੈਕਸ ਵਿਚ ਉਪ ਪ੍ਰਧਾਨ ਜਗਦੀਪ ਧਨਖੜ ਦੀ ਨਕਲ ਲਾਹੇ ਜਾਣ ’ਤੇ ਵਕੀਲ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸੱਤਾਧਾਰੀ ਭਾਜਪਾ ਦੀ ਸਖ਼ਤ ਨਿੰਦਾ ਕਰਦੇ ਹੋਏ ਸੰਸਦ ਮੈਂਬਰਾਂ ਦੀ ਮੁਅੱਤਲੀ ਖ਼ਿਲਾਫ਼ ਮੰਗਲਵਾਰ ਨੂੰ ਸੰਸਦ ਦੀਆਂ ਪੌੜੀਆਂ ‘ਤੇ ਵਿਰੋਧੀ ਧਿਰ ਦੇ ਪ੍ਰਦਰਸ਼ਨ ਦੌਰਾਨ ਬੈਨਰਜੀ ਨੇ ਧਨਖੜ ਦੀ ਨਕਲ ਲਾਹੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਬੈਨਰਜੀ ਦੇ ਮੋਬਾਈਲ ਫੋਨ ‘ਤੇ ਇਸ ਦੀ ਵੀਡੀਓ ਬਣਾਉਂਦੇ ਦੇਖਿਆ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ, ‘ਐਡਵੋਕੇਟ ਅਭਿਸ਼ੇਕ ਗੌਤਮ ਨੇ ਮੰਗਲਵਾਰ ਸ਼ਾਮ ਨੂੰ ਡਿਫੈਂਸ ਕਲੋਨੀ ਪੁਲੀਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ। ਅਸੀਂ ਉਸ ਨੂੰ ਅੱਗੇ ਆਪਣੇ ਸੀਨੀਅਰਾਂ ਕੋਲ ਭੇਜ ਦਿੱਤਾ ਹੈ। ’ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਅੱਜ ਕਿਹਾ ਹੈ ਕਿ ਨਕਲ ਲਾਹੁਣਾ ਅਪਰਾਧ ਨਹੀਂ ਹੈ, ਉਹ (ਭਾਜਪਾ) ਅਸਲ ਮਾਮਲੇ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ,‘ਕੀ ਵਿਰੋਧੀ ਸੰਸਦ ਮੈਂਬਰਾਂ ਦੀ ਮੁਅੱਤਲੀ ਸਹੀ ਹੈ। ਮੈਂ ਸਪਸ਼ਟ ਕਰਦਿਆਂ ਕਿ ਉਪ ਰਾਸ਼ਟਰਪਤੀ ਅਤੇ ਕਿਸੇ ਹੋਰ ਦੇ ਅਕਸ ਸੱਟ ਮਾਰਨ ਦਾ ਬਿਲਕੁਲ ਕੋਈ ਇਰਾਦਾ ਨਹੀਂ ਸੀ, ਮੈਂ ਸੰਵਿਧਾਨਕ ਅਹੁਦਿਆਂ ਦਾ ਸਨਮਾਨ ਕਰਦਾ ਹਾਂ।’ਉਨ੍ਹਾਂ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨੇ 2014 ਤੋਂ 2019 ਦੇ ਵਿਚਕਾਰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਨਕਲ ਉਤਾਰਦੇ ਸਨ। ਉਨ੍ਹਾਂ ਨੇ ਜਦੋਂ ਅਜਿਹਾ ਕੀਤਾ ਤਾਂ ਸਾਰਿਆਂ ਨੇ ਇਸ ਨੂੰ ਮਜ਼ਾਕ ਵਜੋਂ ਲਿਆ ਨਾ ਕਿ ਗੰਭੀਰਤਾ ਨਾਲ। ਹੁਣ ਉਹ ਮੇਰੇ ਮਾਮਲੇ ਵਿੱਚ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
ਧਨਖੜ ਦੀ ਨਕਲ ਲਾਹੇ ਜਾਣ ’ਤੇ ਟੀਐੱਮਸੀ ਦੇ ਸੰਸਦ ਮੈਂਬਰ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ
Total Views: 259 ,
Real Estate



















