ਕੈਨੇਡਾ ਵਿੱਚ ਖਰਬੂਜ਼ੇ ਤੋਂ ਫੈਲੀ ਬਿਮਾਰੀ, 5 ਸੂਬਿਆਂ ‘ਚ 129 ਬਿਮਾਰੀ, 5 ਮੌ.ਤਾਂ

ਕੈਨੇਡਾ ਵਿੱਚ ਖਰਬੂਜ਼ੇ ਦੀ ਇੱਕ ਕਿਸਮ (ਕੈਂਟਾਲੋਪ) ਦੇ ਦੋ ਬ੍ਰਾਂਡਾਂ ਨਾਲ ਫ਼ੈਲੇ ਸੈਲਮੋਨੈਲਾ ਦੇ ਇਨਫ਼ੈਕਸ਼ਨ ਕਾਰਨ ਹੁਣ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਸੈਲਮੋਨੈਲਾ ਬੈਕਟੀਰੀਆ ਦੀ ਇੱਕ ਕਿਸਮ ਹੈ। ਭੋਜਨ ਰਾਹੀਂ ਇਹ ਬੈਕਟੀਰੀਆ ਮਨੁੱਖਾਂ ਅੰਦਰ ਦਾਖ਼ਲ ਹੋ ਜਾਂਦਾ ਹੈ। ਸੈਲਮੋਨੈਲਾ ਇਨਫ਼ੈਕਸ਼ਨ ਵਿਚ ਪੇਟ ਦਰਦ, ਬੁਖ਼ਾਰ, ਦਸਤ ਅਤੇ ਉਲਟੀਆਂ ਵਰਗੇ ਲੱਛਣ ਹੁੰਦੇ ਹਨ। ਪਬਲਿਕ ਹੈਲਥ ਏਜੰਸੀ ਔਫ਼ ਕੈਨੇਡਾ ਨੇ ਵੀਰਵਾਰ ਨੂੰ ਆਪਣੇ ਤਾਜ਼ਾ ਅਪਡੇਟ ਵਿੱਚ ਮੌਤਾਂ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਹੋਰ ਵੇਰਵੇ ਨਹੀਂ ਦਿੱਤੇ ਗਏ। ਮੈਲੀਚੀਟਾ ਅਤੇ ਰੂਡੀ ਬ੍ਰੈਂਡ ਦੇ ਕੈਂਟਾਲੋਪ ਦੇ ਸੈਲਮੋਨੈਲਾ ਨਾਲ ਸੰਕ੍ਰਮਿਤ ਹੋਣ ਕਰਕੇ ਹੋਈ ਇਸ ਆਊਟਬ੍ਰੇਕ ਨਾਲ ਹੁਣ ਤੱਕ ਛੇ ਸੂਬਿਆਂ ਵਿਚ 129 ਲੋਕ ਬਿਮਾਰ ਹੋ ਚੁੱਕੇ ਹਨ। 1 ਦਸੰਬਰ ਤੋਂ ਬਾਅਦ ਬਿਮਾਰਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।

Total Views: 323 ,
Real Estate