ਅਮਰੀਕਾ ’ਚ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਸਾਜ਼ਸ਼ ਰਚਣ ਲਈ ਅਮਰੀਕੀ ਅਦਾਲਤ ’ਚ ਇਕ ਭਾਰਤੀ ਨਾਗਰਿਕ ’ਤੇ ਦੋਸ਼ ਤੈਅ ਕੀਤੇ ਹਨ। ਨਿਊਯਾਰਕ ਦੇ ਦਖਣੀ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਮੈਥਿਊ ਜੀ. ਓਲਸਨ ਨੇ ਦਸਿਆ ਕਿ ਨਿਖਿਲ ਗੁਪਤਾ (52) ਪੈਸੇ ਲੈ ਕੇ ਕਤਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਜਿਸ ’ਚ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਗੁਪਤਾ ਨਿਊਯਾਰਕ ਸ਼ਹਿਰ ਵਿਚ ਰਹਿ ਰਹੇ ਪੰਨੂੰ ਨੂੰ ਮਾਰਨ ਲਈ ਇਕ ਕਾਤਲ ਨੂੰ 1,00,000 ਡਾਲਰ ਦੇਣ ਲਈ ਸਹਿਮਤ ਹੋ ਗਿਆ ਸੀ। ਦੋਸ਼ਾਂ ਅਨੁਸਾਰ, ‘9 ਜੂਨ, 2023 ਨੂੰ ਸੀ.ਸੀ.-1 ਅਤੇ ਗੁਪਤਾ ਨੇ ਕਤਲ ਲਈ ਅਗਾਊਂ ਭੁਗਤਾਨ ਵਜੋਂ ਇਕ ਸਹਿਯੋਗੀ ਨੂੰ ਨਿਊਯਾਰਕ ਦੇ ਮੈਨਹਟਨ ’ਚ ਯੂ.ਸੀ. ਨੂੰ 15,000 ਅਮਰੀਕੀ ਡਾਲਰ ਨਕਦ ਦੇਣ ਦਾ ਪ੍ਰਬੰਧ ਕੀਤਾ।’ਨਿਊਯਾਰਕ ਦੇ ਦਖਣੀ ਜ਼ਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਬੁਧਵਾਰ ਨੂੰ ਸੁਪਰਸੀਡਿੰਗ ਦੋਸ਼ ਪੱਤਰ ਅਤੇ ਹੋਰ ਜਨਤਕ ਅਦਾਲਤੀ ਦਸਤਾਵੇਜ਼ਾਂ ਵਿਚ ਕਥਿਤ ਸਾਜ਼ਸ਼ ਦਾ ਵੇਰਵਾ ਦਿਤਾ ਗਿਆ ਹੈ ਜਿਸ ਵਿਚ ਗੁਪਤਾ ਸ਼ਾਮਲ ਸੀ। ਮਈ 2023 ’ਚ, ਗੁਪਤਾ ਨੂੰ ਅਮਰੀਕਾ ’ਚ ਪੀੜਤ ਦੇ ਕਤਲ ਦੀ ਸਾਜ਼ਸ਼ ਰਚਣ ਲਈ ਇਕ ਵਿਅਕਤੀ ਵਲੋਂ ਭਰਤੀ ਕੀਤਾ ਗਿਆ ਸੀ। ਸਰਕਾਰੀ ਵਕੀਲਾਂ ਨੇ ਕਿਹਾ ਕਿ ਚੈੱਕ ਅਧਿਕਾਰੀਆਂ ਨੇ ਅਮਰੀਕਾ ਅਤੇ ਚੈੱਕ ਗਣਰਾਜ ਵਿਚਾਲੇ ਦੁਵੱਲੀ ਹਵਾਲਗੀ ਸੰਧੀ ਅਨੁਸਾਰ 30 ਜੂਨ, 2023 ਨੂੰ ਗੁਪਤਾ ਨੂੰ ਗ੍ਰਿਫਤਾਰ ਕੀਤਾ ਅਤੇ ਹਿਰਾਸਤ ਵਿਚ ਲਿਆ।
ਅਮਰੀਕਾ : ਗੁਰਪਤਵੰਤ ਪੰਨੂੰ ਦੇ ਕਤਲ ਦੀ ਸਾਜ਼ਸ਼ ਰਚਣ ਲਈ ਅਮਰੀਕੀ ਅਦਾਲਤ ’ਚ ਭਾਰਤੀ ’ਤੇ ਦੋਸ਼
Total Views: 274 ,
Real Estate



















