ਅਮਰੀਕਾ: ਦਾਦਾ-ਦਾਦੀ ਤੇ ਚਾਚੇ ਦੀ ਹੱਤਿਆ ਕਰਨ ਦੇ ਦੋਸ਼ ’ਚ ਭਾਰਤੀ ਮੂਲ ਦਾ ਵਿਦਿਆਰਥੀ ਗ੍ਰਿਫ਼ਤਾਰ

ਭਾਰਤੀ ਮੂਲ ਦੇ 23 ਸਾਲਾ ਵਿਦਿਆਰਥੀ ਨੂੰ ਨਿਊ ਜਰਸੀ ਵਿੱਚ ਆਪਣੇ ਦਾਦਾ-ਦਾਦੀ ਅਤੇ ਚਾਚੇ ਦਾ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਓਮ ਬ੍ਰਹਮਭੱਟ ਉੱਤੇ ਦਿਲੀਪ ਕੁਮਾਰ ਬ੍ਰਹਮਭੱਟ (72), ਬਿੰਦੂ ਬ੍ਰਹਮਭੱਟ (72) ਅਤੇ ਯਸ਼ਕੁਮਾਰ ਬ੍ਰਹਮਭੱਟ (38) ਨੂੰ ਗੋਲੀ ਮਾਰਨ ਦਾ ਦੋਸ਼ ਹੈ। ਪੁਲਸ ਮੁਤਾਬਕ ਗੁਆਂਢੀ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਅਧਿਕਾਰੀ ਸਵੇਰੇ 9 ਵਜੇ ਦੇ ਕਰੀਬ ਮੌਕੇ ‘ਤੇ ਪਹੁੰਚੇ ਅਤੇ ਤਿੰਨ ਲਾਸ਼ਾਂ ਦੇਖੀਆਂ। ਓਮ ਕੁਝ ਮਹੀਨੇ ਪਹਿਲਾਂ ਹੀ ਨਿਊਜਰਸੀ ਆਇਆ ਸੀ। ਗੋਲੀਬਾਰੀ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਗੁਆਂਢੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੁਲੀਸ ਨੂੰ ਬੁਲਾਇਆ ਗਿਆ ਹੈ। ਗੁਆਂਢੀ ਅਨੁਸਾਰ ਘਰੇਲੂ ਹਿੰਸਾ ਕਾਰਨ ਪਹਿਲਾਂ ਵੀ ਇੱਕ ਵਾਰ ਇੱਥੇ ਪੁਲੀਸ ਬੁਲਾਈ ਗਈ ਸੀ। ਪੁਲੀਸ ਨੇ ਜਾਂਚ ਦੌਰਾਨ ਕਿਹਾ ਹੈ ਕਿ ਇਹ ਹਿੰਸਾ ਦੀ ਕੋਈ ਅਚਾਨਕ ਘਟਨਾ ਨਹੀਂ ਹੈ।

Total Views: 146 ,
Real Estate