ਬਠਿੰਡਾ : ਕਤਲ ਕੀਤੇ ਗਏ ਰੈਸਟੋਰੈਂਟ ਮਾਲਕ ਦੇ ਪਰਿਵਾਰ ਨੇ ਵੀਡੀਓ ਜਾਰੀ ਕਰਕੇ ਇਨਸਾਫ ਦੀ ਕੀਤੀ ਮੰਗ

ਬਠਿੰਡਾ ‘ਚ ਕਤਲ ਕੀਤੇ ਗਏ ਇੱਕ ਰੈਸਟੋਰੈਂਟ ਮਾਲਕ ਹਰਜਿੰਦਰ ਸਿੰਘ ਜੌਹਲ(ਮੇਲਾ) ਦੀ ਹੱਤਿਆ ਬਾਅਦ ਪਰਿਵਾਰ ਨੇ ਵੀਡੀਓ ਜਾਰੀ ਕਰਕੇ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਤਲ ਕਰਵਾਉਣ ਵਾਲੇ ਮਾਸਟਰਮਾਈਂਡ ਨੂੰ ਕਾਬੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗੈਂਗਸਟਰ ਅਰਸ਼ਦੀਪ ਸਿੰਘ ਡਾਲਾ ਨੂੰ ਕਾਬੂ ਕਰਕੇ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਸ ਤੋਂ ਜਾਣਕਾਰੀ ਮਿਲ ਸਕੇ ਕਿ ਕਤਲ ਕਿਸ ਦੇ ਕਹਿਣ ’ਤੇ ਕੀਤਾ ਗਿਆ। ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਮਾਸਟਰ ਮਾਈਂਡ ਕਾਬੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਸੁਰੱਖਿਅਤ ਨਹੀਂ।

Total Views: 59 ,
Real Estate