ਕੇਂਦਰੀ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਡੀਪਫੇਕ ਲੋਕਤੰਤਰ ਲਈ ਨਵੇਂ ਖ਼ਤਰੇ ਵਜੋਂ ਉਭਰਿਆ ਹੈ। ਇਸ ਨਾਲ ਨਜਿੱਠਣ ਲਈ ਸਰਕਾਰ ਜਲਦ ਹੀ ਨਵੇਂ ਨਿਯਮ ਲਿਆ ਰਹੀ ਹੈ। ਮੰਤਰੀ ਨੇ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ਮੰਚ ਇਸ ਗੱਲ ’ਤੇ ਸਹਿਮਤ ਹਨ ਕਿ ਡੀਪਫੇਕ ਦਾ ਪਤਾ ਲਾਉਣ ਤੇ ਉਸ ਨੂੰ ਰੋਕਣ ਲਈ ਸਪਸ਼ਟ ਕਾਰਵਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਾਮਲੇ ’ਤੇ ਅਗਲੀ ਚਰਚਾ ਦਸੰਬਰ ’ਚ ਹੋਵੇਗੀ।
Total Views: 84 ,
Real Estate