ਯੂਕੇ ਵਿੱਚ 32 ਸਾਲਾ ਵਿਅਕਤੀ ਨੇ ਇੱਕ ਸਿੱਖ ਮਹਿਲਾ ਦੇ ਘਰ ਅੰਦਰ ਦਾਖਲ ਹੋ ਕੇ ਉਸ ਨਾਲ ਜਬਰ ਜਨਾਹ ਕਰਨ ਦਾ ਦੋਸ਼ ਕਬੂਲ਼ ਲਿਆ ਹੈ। ਸ਼ੁਰੂ ਵਿੱਚ ਟ੍ਰਾਇਲ ਦੌਰਾਨ ਉਸਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ, ਪਰ ਬਾਅਦ ਵਿੱਚ ਬਰਮਿੰਘਮ ਕਰਾਉਨ ਕੋਰਟ ਵਿੱਚ ਉਸਨੇ ਆਪਣਾ ਬਿਆਨ ਬਦਲਦਿਆਂ ਅਕਤੂਬਰ 2025 ਵਿੱਚ ਹੋਏ ਇਸ ਹਮਲੇ ਦੀ ਜ਼ਿੰਮੇਵਾਰੀ ਕਬੂਲ ਕਰ ਲਈ।ਰਿਪੋਰਟ ਮੁਤਾਬਕ, ਜੌਹਨ ਐਸ਼ਬੀ ਨੇ ਮੰਗਲਵਾਰ ਨੂੰ ਅਦਾਲਤ ਵਿੱਚ ਆਪਣੀ ਗਲਤੀ ਮੰਨੀ। ਅਭਿਯੋਗ ਪੱਖ ਨੇ ਦੱਸਿਆ ਕਿ ਦੋਸ਼ੀ ਬਰਮਿੰਘਮ ਦੇ ਪੈਰੀ ਬਾਰ ਇਲਾਕੇ ਵਿੱਚ ਬੱਸ ਤੋਂ ਮਹਿਲਾ ਦਾ ਪਿੱਛਾ ਕਰਦੇ ਹੋਏ ਉਸਦੇ ਘਰ ਤੱਕ ਪਹੁੰਚ ਗਿਆ।ਅਭਿਯੋਗੀ ਫਿਲ ਬ੍ਰੈਡਲੀ ਕੇਸੀ ਨੇ ਜੂਰੀ ਨੂੰ ਮਾਮਲੇ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਪੀੜਤਾ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਐਸ਼ਬੀ ਨੇ ਉਸਨੂੰ ਧਮਕਾਇਆ ਅਤੇ ਹਮਲਾ ਕੀਤਾ। ਉਸ ਨੂੰ ਡੰਡੇ ਨਾਲ ਮਾਰਿਆ, ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਜਬਰਦਸਤੀ ਉਸਨੂੰ ਬਾਥਰੂਮ ਵਿੱਚ ਲਿਜਾ ਕੇ ਜਬਰ ਜਨਾਹ ਕੀਤਾ ਗਿਆ।
Total Views: 1 ,
Real Estate





















