ਏਅਰ ਇੰਡੀਆ ’ਚ ਸਫ਼ਰ ਕਰ ਰਹੇ ਲੋਕਾਂ ਨੂੰ ਧਮਕਾਉਣ ਅਤੇ ਏਅਰਲਾਈਨ ਨੂੰ ਬੰਦ ਕਰਨ ਦੀ ਧਮਕੀ ਦੇਣ ਲਈ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਐੱਨਆਈਏ ਨੇ ਕੇਸ ਦਰਜ ਕੀਤਾ ਹੈ। ਉਸ ਦੇ ਸੰਗਠਨ ‘ਸਿੱਖਸ ਫਾਰ ਜਸਟਿਸ’ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਨੂ ਨੂੰ ਭਾਰਤ ਸਰਕਾਰ ਵੱਲੋਂ ਅਤਿਵਾਦੀ ਐਲਾਨਿਆ ਗਿਆ ਹੈ। ਪੰਨੂ ਨੇ 19 ਨਵੰਬਰ ਤੋਂ ਏਅਰਲਾਈਨ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਸੀ। ਉਸ ਵਿਰੁੱਧ ਆਈਪੀਸੀ ਤੇ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਗੌਰਤਲਬ ਹੈ ਕਿ ਪੰਨੂ ਨੇ 4 ਨਵੰਬਰ ਨੂੰ ਇਕ ਵੀਡੀਓ ਸੁਨੇਹਾ ਰਿਲੀਜ਼ ਕਰ ਕੇ ਸਿੱਖਾਂ ਨੂੰ ਕਿਹਾ ਸੀ ਕਿ ਉਹ 19 ਨਵੰਬਰ ਤੇ ਇਸ ਤੋਂ ਬਾਅਦ ਏਅਰ ਇੰਡੀਆ ਦੇ ਜਹਾਜ਼ਾਂ ਵਿਚ ਯਾਤਰਾ ਨਾ ਕਰਨ, ਇਸ ਨਾਲ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ‘ਗੈਰਕਾਨੂੰਨੀ ਸੰਗਠਨ’ ਸਿੱਖਸ ਫਾਰ ਜਸਟਿਸ ਦੇ ਅਖੌਤੀ ਜਨਰਲ ਕਾਉਂਸਲ ਪੰਨੂ ਨੇ ਇਹ ਸੁਨੇਹਾ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ਉਤੇ ਰਿਲੀਜ਼ ਕੀਤਾ ਸੀ। ਇਸ ਤੋਂ ਬਾਅਦ ਉੱਚ ਪੱਧਰ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਸੁਰੱਖਿਆ ਏਜੰਸੀਆਂ ਨੇ ਕੈਨੇਡਾ, ਭਾਰਤ ਤੇ ਉਨ੍ਹਾਂ ਮੁਲਕਾਂ ਵਿਚ ਜਾਂਚ ਸ਼ੁਰੂ ਕੀਤੀ ਸੀ ਜਿੱਥੇ ਏਅਰ ਇੰਡੀਆ ਦੀਆਂ ਉਡਾਣਾਂ ਜਾਂਦੀਆਂ ਹਨ।
ਏਅਰ ਇੰਡੀਆ ਨੂੰ ਧਮਕੀ ਮਸਲੇ ਤੇ NIA ਵੱਲੋਂ ਗੁਰਪਤਵੰਤ ਪੰਨੂ ਖ਼ਿਲਾਫ਼ ਕੇਸ ਦਰਜ
Total Views: 49 ,
Real Estate