ਅਮਰੀਕਾ ਦੀ ਅਦਾਲਤ ਨੇ ਵੀਜ਼ਾ ਧੋਖਾਧੜੀ ਅਤੇ ਹਥਿਆਰਬੰਦ ਲੁੱਟ-ਖੋਹ ਦੀ ਸਾਜਿਸ਼ ਰਚਣ ਦੇ ਦੋਸ਼ ਵਿਚ ਇਕ ਭਾਰਤੀ ਨਾਗਰਿਕ ਨੂੰ ਇਕ ਦਿਨ ਦੀ ਕੈਦ, 1,000 ਅਮਰੀਕੀ ਡਾਲਰ ਜੁਰਮਾਨਾ ਲਗਾਇਆ ਅਤੇ ਨਾਲ ਹੀ ਦੇਸ਼ ਵਿਚੋਂ ਬਾਹਰ ਕੱਢਣ ਦਾ ਹੁਕਮ ਦਿਤਾ।ਮੈਸਾਚੂਸੇਟਸ ਦੇ ਵਰਸੇਸਟਰ ਦੇ ਰਹਿਣ ਵਾਲੇ 40 ਸਾਲਾ ਮਿਤੁਲ ਪਟੇਲ ਅਤੇ 10 ਹੋਰ ਲੋਕਾਂ ਨੇ ਬੋਸਟਨ ਦੀ ਅਦਾਲਤ ਵਿਚ ਅਪਣਾ ਗੁਨਾਹ ਕਬੂਲ ਕਰ ਲਿਆ ਸੀ। ਪਟੇਲ ਉਸ ਸਾਜ਼ਿਸ਼ ਦਾ ਹਿੱਸਾ ਸੀ, ਜਿਸ ਤਹਿਤ ਸਟੋਰਾਂ ਵਿਚ ਜਾਅਲੀ ਲੁੱਟਾਂ-ਖੋਹਾਂ ਕਰਵਾਈਆਂ ਜਾਂਦੀਆਂ ਸਨ ਤਾਂ ਜੋ ਉੱਥੇ ਕੰਮ ਕਰਨ ਵਾਲੇ ਕਰਮਚਾਰੀ ਖ਼ੁਦ ਨੂੰ ਅਪਰਾਧ ਦਾ ਸ਼ਿਕਾਰ ਦੱਸ ਕੇ ਅਮਰੀਕੀ ਵੀਜ਼ਾ ਹਾਸਲ ਕਰ ਸਕਣ।
Total Views: 2 ,
Real Estate


















