ਜਰਮਨੀ ’ਚ ਗਰਮੀ ਦਾ ਕਹਿਰ ਜਾਰੀ, ਇਸ ਸਾਲ ਹੁਣ ਤੱਕ 9800 ਮੌਤਾਂ

ਅੰਤਰਰਾਸ਼ਟਰੀ ਪੱਧਰ ’ਤੇ ਹੀਟਵੇਵ ਦਾ ਕਹਿਰ ਜਾਰੀ ਹੈ। ਇਸ ਸਾਲ ਯੂਰਪ ਭਿਆਨਕ ਗਰਮੀ ਦੀ ਲਪੇਟ ਵਿਚ ਹੈ। ਇਸ ਦੌਰਾਨ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਸਾਲ ਜਰਮਨੀ ਵਿਚ ਹੁਣ ਤਕ ਗਰਮੀ ਨਾਲ ਸਬੰਧਤ ਕਾਰਨਾਂ ਕਰ ਕੇ ਅੰਦਾਜ਼ਨ 9,800 ਲੋਕਾਂ ਦੀ ਮੌਤ ਹੋ ਚੁੱਕੀ ਹੈ।ਜਰਮਨ ਸਿਹਤ ਅਥਾਰਟੀ, ਆਰਕੇਆਈ (ਰਾਬਰਟ ਕੋਚ ਇੰਸਟੀਚਿਊਟ) ਨੇ ਅਪਣੀ ਹਫ਼ਤਾਵਾਰੀ ਰਿਪੋਰਟ ਵਿਚ ਇਹ ਜਾਣਕਾਰੀ ਦਿਤੀ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਕਈ ਖੇਤਰਾਂ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋਣ ਦਾ ਖ਼ਦਸ਼ਾ ਹੈ।ਜਰਮਨ ਸਿਹਤ ਸੰਸਥਾ ਆਰਕੇਆਈ ਦੀ ਇਕ ਰਿਪੋਰਟ ਅਨੁਸਾਰ ਗਰਮੀ ਨਾਲ ਹੋਣ ਵਾਲੀਆਂ ਮੌਤਾਂ ਵਿਚ ਸੱਭ ਤੋਂ ਵੱਧ ਗਿਣਤੀ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿਚ 5,420 ਦਰਜ ਕੀਤੀਆਂ ਗਈਆਂ, ਜਦੋਂ ਕਿ 630 ਲੋਕ 65 ਸਾਲ ਤੋਂ ਘੱਟ ਉਮਰ ਦੇ ਸਨ।

Total Views: 2 ,
Real Estate