ਪਾਕਿਸਤਾਨ ’ਚ ਲਾਹੌਰ ਅੰਦਰ ਇਕ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਨਾਲ ਇਕੋ ਪਰਵਾਰ ਦੇ ਘੱਟੋ-ਘੱਟ 11 ਮੈਂਬਰਾਂ ਦੀ ਮੌਤ ਹੋ ਗਈ। ਇਹ ਘਟਨਾ ਬੁੱਧਵਾਰ ਦੇਰ ਰਾਤ ਲਾਹੌਰ ਦੇ ਹਰਬੰਸਪੁਰਾ ਖੇਤਰ ’ਚ ਵਾਪਰੀ, ਜੋ ਕਿ ਘੱਟ ਆਮਦਨ ਵਾਲੇ ਵਸਨੀਕਾਂ ਦੀ ਸੰਘਣੀ ਆਬਾਦੀ ਵਾਲਾ ਇਲਾਕਾ ਹੈ।ਭਾਰੀ ਮਾਨਸੂਨ ਦੀ ਬਾਰਸ਼ ਕਾਰਨ ਇਮਾਰਤ ਕਮਜ਼ੋਰ ਹੋ ਗਈ ਸੀ ਅਤੇ ਢਹਿਣ ਸਮੇਂ ਜਨਮ ਦਿਨ ਦਾ ਜਸ਼ਨ ਚੱਲ ਰਿਹਾ ਸੀ। ਲਾਹੌਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਅਲੀ ਏਜਾਜ਼ ਦੇ ਅਨੁਸਾਰ ਤਿੰਨ ਭਰਾ ਅਪਣੀਆਂ ਪਤਨੀਆਂ ਅਤੇ ਬੱਚਿਆਂ ਨਾਲ ਤਿੰਨ ਮੰਜ਼ਿਲਾ ਹਰਬੰਸਪੁਰਾ ਇਮਾਰਤ ’ਚ ਰਹਿੰਦੇ ਸਨ। ਏਜਾਜ਼ ਨੇ ਕਿਹਾ, ‘ਜਦੋਂ ਇਮਾਰਤ ਡਿੱਗੀ ਤਾਂ ਪਰਿਵਾਰ ਦੀ ਇਕ ਔਰਤ ਮੈਂਬਰ ਅਤੇ ਉਸ ਦੇ ਬੱਚੇ ਵੀ ਜਨਮ ਦਿਨ ਦੀ ਪਾਰਟੀ ’ਚ ਸ਼ਾਮਲ ਹੋਣ ਲਈ ਆਈ ਸੀ, ਜਿਸ ਕਾਰਨ ਮਲਬੇ ਹੇਠ ਲਗਭਗ 20 ਲੋਕ ਫਸ ਗਏ।’ ਉਨ੍ਹਾਂ ਦਸਿਆ, ‘ਔਰਤਾਂ ਅਤੇ ਬੱਚਿਆਂ ਸਮੇਤ 11 ਲੋਕਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ, ਜਦੋਂ ਕਿ ਛੇ ਲੋਕਾਂ ਨੂੰ ਜ਼ਿੰਦਾ ਕੱਢ ਕੇ ਹਸਪਤਾਲ ਲਿਜਾਇਆ ਗਿਆ ਹੈ।’ਉਨ੍ਹਾਂ ਅੱਗੇ ਕਿਹਾ, ‘ਇਹ ਮੰਨਿਆ ਜਾ ਰਿਹਾ ਹੈ ਕਿ ਦੋ ਜਾਂ ਤਿੰਨ ਲੋਕ ਅਜੇ ਵੀ ਮਲਬੇ ਹੇਠ ਫਸੇ ਹੋ ਸਕਦੇ ਹਨ।’ ਹਾਲਾਂਕਿ ਉਨ੍ਹਾਂ ਮ੍ਰਿਤਕਾਂ ਦੀ ਕੋਈ ਖ਼ਾਸ ਜਾਣਕਾਰੀ ਨਹੀਂ ਦਿਤੀ।
ਡਿੱਗੀ ਤਿੰਨ ਮੰਜ਼ਿਲਾ ਇਮਾਰਤ, ਇਕੋ ਪਰਿਵਾਰ ਦੇ 11 ਮੈਂਬਰਾਂ ਦੀ ਮੌਤ
Total Views: 44 ,
Real Estate



















