ਦਿੱਲੀ ਵਿਚ 13 ਤੋਂ 20 ਨਵੰਬਰ ਤਕ ਔਡ-ਈਵਨ ਫਾਰਮੂਲਾ ਲਾਗੂ ਹੋਵੇਗਾ। ਇਹ ਫੈਸਲਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ, ‘ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ 13 ਤੋਂ 20 ਨਵੰਬਰ ਤਕ ਇਕ ਹਫ਼ਤੇ ਲਈ ਔਡ-ਈਵਨ ਵਾਹਨ ਪ੍ਰਣਾਲੀ ਲਾਗੂ ਰਹੇਗੀ।’ ਖਰਾਬ ਹਵਾ ਦੇ ਮੱਦੇਨਜ਼ਰ 10ਵੀਂ ਅਤੇ 12ਵੀਂ ਜਮਾਤਾਂ ਨੂੰ ਛੱਡ ਕੇ ਸਕੂਲਾਂ ਨੂੰ ਸਰੀਰਕ ਕਲਾਸਾਂ 10 ਨਵੰਬਰ ਤਕ ਮੁਲਤਵੀ ਕਰਨ ਦੇ ਨਿਰਦੇਸ਼ ਦਿਤੇ ਗਏ ਹਨ।
Total Views: 142 ,
Real Estate


















