ਨੌਕਰੀ ਤੋਂ ਕੱਢੇ ਡਰਾਈਵਰ ਨੇ ਸਰਕਾਰੀ ਅਧਿਕਾਰੀ ਦੀ ਹੱਤਿਆ ਕੀਤੀ

ਬੰਗਲੌਰ ਦੇ ਡੋਡਾਕੱਲਾਸੰਦਰਾ ਸਥਤਿ ਆਪਣੇ ਘਰ ’ਤੇ ਮਾਈਨਜ਼ ਐਂਡ ਜੀਓਲੋਜੀ ਵਿਭਾਗ ਦੀ ਡਿਪਟੀ ਡਾਇਰੈਕਟਰ ਪ੍ਰਤਿਮਾ ਦੀ ਲਾਸ਼ ਮਿਲਣ ਤੋਂ ਇਕ ਦਿਨ ਬਾਅਦ ਪੁਲੀਸ ਨੇ ਕਿਹਾ ਕਿ ਮੁਰਹੂਮ ਦੇ ਸਾਬਕਾ ਕਾਰ ਡਰਾਇਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 45 ਸਾਲਾ ਸੀਨੀਅਰ ਭੂ-ਵਿਗਿਆਨੀ ਬੰਗਲੌਰ ਦਿਹਾਤੀ ਜ਼ਿਲ੍ਹੇ ਵਿੱਚ ਡਿਪਟੀ ਡਾਇਰੈਕਟਰ ਸੀ। ਉਸ ਦੀ ਐਤਵਾਰ ਨੂੰ ਉਸ ਦੇ ਘਰ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ ਅਤੇ ਉਸ ਦਾ ਗਲਾ ਵੱਢਿਆ ਗਿਆ ਸੀ। ਪੁਲੀਸ ਨੇ ਸ਼ੱਕ ਦੇ ਅਧਾਰ ‘ਤੇ ਤਿੰਨ ਗ੍ਰਿਫਤਾਰੀਆਂ ਕੀਤੀਆਂ ਅਤੇ ਉਨ੍ਹਾਂ ਵਿਚੋਂ ਇਕ ਸਾਬਕਾ ਡਰਾਈਵਰ ਕਿਰਨ ਕਾਤਲ ਨਿਕਲਿਆ। ਮੁਲਜ਼ਮ ਠੇਕੇ ’ਤੇ ਕੰਮ ਕਰਦਾ ਸੀ ਅਤੇ ਪਿਛਲੇ ਹਫ਼ਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਉਸ ‘ਤੇ ਵਿਭਾਗ ਦੀ ਗੁਪਤ ਜਾਣਕਾਰੀ ਤੇ ਅਧਿਕਾਰੀਆਂ ਦੇ ਦੌਰਿਆਂ ਦੀ ਸੂਚਨਾ ਲੀਕ ਕਰਨ ਦਾ ਦੋਸ਼ ਸੀ। ਮ੍ਰਤਿਕ ਪ੍ਰਤਿਮਾ ਨੇ ਉਸ ਦੀ ਇਸ ਕਰਕੇ ਝਾੜ ਝੰਬ ਕੀਤੀ ਸੀ। ਇਸ ਤੋਂ ਬਾਅਦ ਵੀ ਕਿਰਨ ਨੇ ਸੁਧਾਰਿਆ ਨਹੀਂ। ਇਸ ਲਈ ਉਸਨੂੰ ਬਰਖਾਸਤ ਕਰ ਦਿੱਤਾ ਗਿਆ। ਪੁਲੀਸ ਨੇ ਕਿਹਾ ਮਲਜ਼ਮ ਨੇ ਪ੍ਰਤਿਮਾ ਤੋਂ ਬਦਲਾ ਲੈਣ ਦਾ ਫ਼ੈਸਲਾ ਕੀਤਾ। ਉਸ ਨੂੰ ਪਤਾ ਸੀ ਕਿ ਪ੍ਰਤਿਮਾ ਫਲੈਟ ਵਿੱਚ ਇਕੱਲੀ ਰਹਿੰਦੀ ਸੀ। ਸ਼ਨਿਚਰਵਾਰ ਰਾਤ ਨੂੰ ਉਹ ਉਸ ਦੇ ਫਲੈਟ ਦੇ ਅੰਦਰ ਘੁਸਪੈਠ ਕਰਨ ਵਿਚ ਕਾਮਯਾਬ ਹੋ ਗਿਆ ਅਤੇ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।

Total Views: 72 ,
Real Estate