ਲੁਧਿਆਣਾ ਦੇ ਨੌਜਵਾਨ ਦੀ ਅਮਰੀਕਾ ਵਿਚ ਮੌਤ

ਰਾੜਾ ਸਾਹਿਬ ਨੇੜਲੇ ਪਿੰਡ ਘਣਗਸ ਦੇ ਅਮਰੀਕਾ ਗਏ ਨੌਜਵਾਨ ਮਹਿਕਪ੍ਰੀਤ ਸਿੰਘ ਖੰਗੂੜਾ (29) ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਉਦੇ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਬੇਟਾ ਰੋਜ਼ੀ ਰੋਟੀ ਕਮਾਉਣ ਲਈ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਸ ਨੇ ਮੌਤ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਰੌਜ਼ਾਨਾ ਦੀ ਤਰ੍ਹਾਂ ਪਰਵਾਰ ਨਾਲ ਲੰਮਾ ਸਮਾਂ ਫ਼ੋਨ ‘ਤੇ ਗੱਲ ਕੀਤੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਬੇਟੇ ਦੀ ਮ੍ਰਿਤਕ ਦੇਹ ਨੂੰ ਜਲਦੀ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਅਪਣੇ ਪੁੱਤ ਦਾ ਜਾਂਦੀ ਵਾਰ ਮੂੰਹ ਵੇਖ ਸਕਣ।

Total Views: 1 ,
Real Estate