ਸੱਤ ਮਹੀਨੇ ਪਹਿਲਾ ਕੈਨੇਡਾ ਗਏ ਨੌਜਵਾਨ ਦੀ ਮੌਤ

ਤਰਨ ਤਾਰਨ ਦੇ ਪਿੰਡ ਮੀਆਂਵਿੰਡ ਦੇ ਹਰਭੇਜ ਸਿੰਘ ਉਮਰ 31 ਸਾਲ ਪੁੱਤਰ ਜੋਗਿੰਦਰ ਸਿੰਘ ਵਾਸੀ ਮੀਆਂਵਿੰਡ ਦੀ ਕਨੇਡਾ ਵਿਚ ਹਾਰਟ ਅਟੈਕ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰਿਕ ਮੈਂਬਰਾਂ ਦੱਸਿਆ ਕਿ ਹਰਭੇਜ ਪਹਿਲਾ ਸੱਤ ਸਾਲ ਦੁਬਈ ਵਿਚ ਡਰਾਈਵਰੀ ਕਰਦਾ ਰਿਹਾ ਸੀ ਅਤੇ ਹੁਣ ਸੱਤ ਮਹੀਨੇ ਪਹਿਲਾਂ ਹੀ ਕਨੇਡਾ ਗਿਆ ਸੀ ਜਿੱਥੇ ਉਸਦੀ ਹਾਰਟ ਅਟੈਕ ਨਾਲ ਮੌਤ ਦੀ ਖ਼ਬਰ ਪਰਿਵਾਰ ਨੂੰ ਮਿਲੀ ਹੈ। ਕਨੇਡਾ ਵਿਚ ਲਗਾਤਾਰ ਹੋ ਰਹੀਆਂ ਮੌਤਾਂ ‘ਤੇ ਪਰਿਵਾਰਿਕ ਮੈਂਬਰਾ ਨੇ ਸੁਆਲ ਚੁੱਕੇ ਅਤੇ ਕਿਹਾ ਇਸਦੇ ਕਾਰਨਾ ਦਾ ਵੀ ਪਤਾ ਸਰਕਾਰਾਂ ਨੂੰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਨੇ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਸਰਕਾਰ ਪਾਸੋ ਮੰਗ ਕੀਤੀ ਹੈ।

Total Views: 188 ,
Real Estate