ਭਾਰਤ ‘ਚ Whatsapp ਨੇ ਇਕ ਵਾਰ ‘ਚ ਬੰਦ ਕੀਤੇ 71 ਲੱਖ ਤੋਂ ਜ਼ਿਆਦਾ ਖਾਤੇ

ਨਿਯਮਾਂ ਦੀ ਉਲੰਘਣਾ ਕਰਨ ‘ਤੇ ਸਤੰਬਰ ਦੌਰਾਨ ਵਟਸਐਪ ਨੇ ਭਾਰਤ ‘ਚ 71.1 ਲੱਖ ਖਾਤਿਆਂ ‘ਤੇ ਪਾਬੰਦੀ ਲਗਾ ਦਿਤੀ ਹੈ। ਮੈਸੇਜਿੰਗ ਪਲੇਟਫਾਰਮ ਦੁਆਰਾ ਜਾਰੀ ਰਿਪੋਰਟ ‘ਚ ਕਿਹਾ ਗਿਆ ਹੈ ਕਿ 25.7 ਲੱਖ ਖਾਤਿਆਂ ‘ਤੇ ਪਹਿਲਾਂ ਹੀ ਕਾਰਵਾਈ ਕਰਕੇ ਪਾਬੰਦੀ ਲਗਾਈ ਜਾ ਚੁੱਕੀ ਹੈ। 1 ਤੋਂ 30 ਸਤੰਬਰ ਦੇ ਵਿਚਕਾਰ, ਪਲੇਟਫਾਰਮ ਨੂੰ ਸ਼ਿਕਾਇਤ ਅਪੀਲ ਕਮੇਟੀ ਤੋਂ ਛੇ ਆਦੇਸ਼ ਪ੍ਰਾਪਤ ਹੋਏ ਸਨ, ਜਿਨ੍ਹਾਂ ਦੀ ਪਾਲਣਾ ਕੀਤੀ ਗਈ ਸੀ। ਵਟਸਐਪ ਨੇ ਕਿਹਾ ਕਿ ਸਤੰਬਰ ‘ਚ 10,442 ਮਾਮਲਿਆਂ ‘ਚ ਯੂਜ਼ਰਸ ਤੋਂ ਸ਼ਿਕਾਇਤਾਂ ਮਿਲੀਆਂ ਹਨ। ਇਸ ਦੇ ਆਧਾਰ ‘ਤੇ 85 ਖਾਤਿਆਂ ‘ਤੇ ਕਾਰਵਾਈ ਕੀਤੀ ਗਈ। ਇਨ੍ਹਾਂ ਾਂਹੳਟਸਅਪਪ ਖਾਤਿਆਂ ‘ਤੇ ਕੀਤੀ ਗਈ ਕਾਰਵਾਈ ਉਨ੍ਹਾਂ ਰਿਪੋਰਟਾਂ ਨੂੰ ਦਰਸਾਉਂਦੀ ਹੈ ਜਿੱਥੇ ਸ਼ਿਕਾਇਤਾਂ ਦੇ ਆਧਾਰ ‘ਤੇ ਉਪਚਾਰਕ ਕਾਰਵਾਈ ਕੀਤੀ ਗਈ ਸੀ। ਇਸ ਵਿੱਚ ਸ਼ਿਕਾਇਤ ਦੇ ਨਤੀਜੇ ਵਜੋਂ ਖਾਤੇ ‘ਤੇ ਪਾਬੰਦੀ ਲਗਾਉਣਾ ਜਾਂ ਪਹਿਲਾਂ ਤੋਂ ਪਾਬੰਦੀਸ਼ੁਦਾ ਖਾਤੇ ਨੂੰ ਬਹਾਲ ਕਰਨਾ ਸ਼ਾਮਲ ਹੈ।

Total Views: 166 ,
Real Estate