ਕੈਨੇਡਾ: ਮਹਿਲਾ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ 53 ਸਾਲਾ ਭਾਰਤੀ ਮੂਲ ਦਾ ਫਿਜੀਓਥੈਰੇਪਿਸਟ ਗ੍ਰਿਫ਼ਤਾਰ

ਓਨਟਾਰੀਓ ਵਿੱਚ 53 ਸਾਲਾ ਭਾਰਤੀ ਮੂਲ ਦੇ ਫਿਜੀਓਥੈਰੇਪਿਸਟ ਇਰਾਜ ਨੂੰ ਕਲੀਨਿਕ ਵਿੱਚ ਮਹਿਲਾ ਮਰੀਜ਼ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਰਾਜ ਬਾਰੇ ਪੁਲੀਸ ਨੂੰ 23 ਅਕਤੂਬਰ ਨੂੰ ਸ਼ਿਕਾਇਤ ਮਿਲੀ ਸੀ ਕਿ ਉਸ ਨੇ ਰਿਚਮੰਡ ਹਿੱਲ ਦੇ ਯੋਂਗ ਸਟ੍ਰੀਟ ਅਤੇ ਸੈਂਟਰ ਸਟ੍ਰੀਟ ਦੇ ਖੇਤਰ ਵਿੱਚ ਕਲੀਨਿਕ ਵਿੱਚ ਫਿਜੀਓਥੈਰੇਪੀ ਦੌਰਾਨ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ। ਪੁਲੀਸ ਨੇ ਦਾਨੇਸ਼ਵਰ ‘ਤੇ 30 ਅਕਤੂਬਰ ਨੂੰ ਸਰੀਰਕ ਤੌਰ ‘ਤੇ ਨੁਕਸਾਨ ਪਹੁੰਚਾਉਣ ਵਾਲੇ ਜਿਨਸੀ ਹਮਲੇ ਦਾ ਦੋਸ਼ ਲਗਾਇਆ ਸੀ। ਪੁਲੀਸ ਦਾ ਮੰਨਣਾ ਹੈ ਕਿ ਇਸ ਵਿਅਕਤੀ ਨੇ ਕਈ ਹੋਰ ਔਰਤਾਂ ਨਾਲ ਅਜਿਹਾ ਕੀਤਾ ਹੋ ਸਕਦਾ ਹੈ ਤੇ ਉਸ ਨੇ ਅਜਿਹੀ ਪੀੜਤ ਔਰਤਾਂ ਨੂੰ ਅੱਗੇ ਆਉਣ ਲਈ ਕਿਹਾ ਹੈ।

Total Views: 95 ,
Real Estate