ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਵਿੱਚ ਮੋਗਾ ਹਾਈਵੇਅ ’ਤੇ ਇੱਕ ਕਾਰ ਤੇ ਟਰੱਕ ਦੀ ਸਿੱਧੀ ਟੱਕਰ ਵਿੱਚ ਇੱਕ ਹੀ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਸ਼ਨਿੱਚਰਵਾਰ ਦੇਰ ਰਾਤ ਹਨੂੰਮਾਨਗੜ੍ਹ ਸਿਟੀ ਥਾਣਾ ਖੇਤਰ ਵਿੱਚ ਵਾਪਰੀ। ਥਾਣਾ ਸਦਰ ਦੇ ਇੰਚਾਰਜ ਵੇਦਪਾਲ ਨੇ ਦੱਸਿਆ ਕਿ ਮੋਗਾ ਹਾਈਵੇਅ ’ਤੇ ਨੌਰੰਗਦੇਸਰ ਨੇੜੇ ਕਾਰ ਅਤੇ ਟਰੱਕ ਵਿਚਾਲੇ ਆਹਮੋ-ਸਾਹਮਣੇ ਟੱਕਰ ਵਿੱਚ ਕਾਰ ਸਵਾਰ ਪਰਮਜੀਤ ਕੌਰ (60), ਖੁਸ਼ਵਿੰਦਰ ਸਿੰਘ (25), ਉਸ ਦੀ ਪਤਨੀ ਪਰਮਜੀਤ ਕੌਰ (22) ਪੁੱਤਰ ਮਨਜੋਤ ਸਿੰਘ (ਪੰਜ), ਰਾਮਪਾਲ (36), ਉਸ ਦੀ ਪਤਨੀ ਰੀਨਾ (35), ਧੀ ਰੀਤ (12) ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਰਾਮਪਾਲ ਦਾ ਪੁੱਤਰ ਅਕਾਸ਼ਦੀਪ ਸਿੰਘ (14) ਅਤੇ ਖੁਸ਼ਵਿੰਦਰ ਸਿੰਘ ਦੀ ਧੀ ਮਨਰਾਜ ਕੌਰ (ਦੋ) ਨੂੰ ਬੀਕਾਨੇਰ ਦੇ ਪੀਬੀਐੱਮ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ ਹੈ।ਕਾਰ ਵਿੱਚ ਸਵਾਰ ਇੱਕੋ ਪਰਿਵਾਰ ਦੇ ਨੌਂ ਮੈਂਬਰ ਕਿਸੇ ਪ੍ਰੋਗਰਾਮ ਤੋਂ ਘਰ ਪਰਤ ਰਹੇ ਸਨ।
Total Views: 192 ,
Real Estate



















