ਟੋਰਾਂਟੋ ਦੇ ਏਅਰਪੋਰਟ ਤੋਂ 125 ਕਰੋੜ ਦਾ ਸੋਨਾ ਗਾਇਬ ਹੋਣ ਤੇ ਏਅਰ ਕੈਨੇਡਾ ਵਿਰੁੱਧ ਮੁਕੱਦਮਾ ਦਾਇਰ

ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 125 ਕਰੋੜ ਰੁਪਏ ਦਾ ਸੋਨਾ ਗਾਇਬ ਹੋਣ ਦੇ ਮਾਮਲੇ ਵਿਚ ਏਅਰ ਕੈਨੇਡਾ ਵਿਰੁੱਧ ਮੁਕੱਦਮਾ ਦਾਇਰ ਕੀਤਾ ਗਿਆ ਹੈ। ਸੁਰੱਖਿਆ ਕੰਪਨੀ ਬ੍ਰਿੰਕਸ ਨੇ ਮੁਕੱਦਮੇ ਵਿਚ ਦਾਅਵਾ ਕੀਤਾ ਹੈ ਕਿ ਏਅਰ ਕੈਨੇਡਾ ਨੇ ਜਾਅਲੀ ਬਿਲ ਲੈ ਕੇ 400 ਕਿਲੋ ਸੋਨਾ ਅਤੇ 20 ਲੱਖ ਡਾਲਰ ਨਕਦ ਇਕ ਅਣਪਛਾਤੇ ਸ਼ਖਸ ਦੇ ਹਵਾਲੇ ਕਰ ਦਿਤੇ।ਕੈਨੇਡਾ ਦੀ ਇਕ ਫੈਡਰਲ ਅਦਾਲਤ ਵਿਚ ਦਾਇਰ ਮੁਕੱਦਮੇ ਨਾਲ ਸਬੰਧਤ ਦਸਤਾਵੇਜ਼ਾਂ ਮੁਤਾਬਕ 17 ਅਪ੍ਰੈਲ ਨੂੰ ਸਵਿਟਜ਼ਰਲੈਂਡ ਤੋਂ ਆਏ ਜਹਾਜ਼ ਵਿਚ ਸੋਨਾ ਅਤੇ ਨਕਦੀ ਪੀਅਰਸਨ ਹਵਾਈ ਅੱਡੇ ‘ਤੇ ਪੁੱਜੇ ਤਾਂ ਇਕ ਅਣਪਛਾਤਾ ਸ਼ਖਸ ਏਅਰ ਕੈਨੇਡਾ ਦੇ ਕਾਰਗੋ ਸਟੋਰ ਵਿਚ ਦਾਖਲ ਹੋ ਗਿਆ। ਉਸ ਸ਼ਖਸ ਵੱਲੋਂ ਦਿਖਾਏ ਕਾਗਜ਼ਾਂ ਦੀ ਡੂੰਘਾਈ ਨਾਲ ਤਸਦੀਕ ਕਰਨ ਦਾ ਕਿਸੇ ਨੇ ਯਤਨ ਨਾ ਕੀਤਾ ਅਤੇ ਚਾਰ ਕੁਇੰਟਲ ਸੋਨਾ ਉਸ ਦੇ ਸਪੁਰਦ ਕਰ ਦਿਤਾ। ਬ੍ਰਿੰਕਸ ਨੇ ਅੱਗੇ ਕਿਹਾ ਕਿ ਵਿਦੇਸ਼ ਤੋਂ ਆਏ ਕਾਰਗੋ ਦੇ ਬਿਲ ਵਿਚ ਸ਼ਿਪਮੈਂਟ, ਰੂਟ ਅਤੇ ਖਰਚਿਆਂ ਦਾ ਵੇਰਵਾ ਹੁੰਦਾ ਹੈ ਪਰ ਇਹ ਸਾਰੀਆਂ ਚੀਜ਼ਾਂ ਕਥਿਤ ਤੌਰ ‘ਤੇ ਨਜ਼ਰਅੰਦਾਜ਼ ਕਰ ਦਿਤੀਆਂ ਗਈਆਂ।

Total Views: 200 ,
Real Estate