ਐਨ ਆਰ ਆਈ ਪੰਜਾਬਣ ਨੂੰ ਹੋਈ ਫਾਂਸੀ ਦੀ ਸਜਾ

ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ’ਚ ਅਪਣੇ ਐਨ.ਆਰ.ਆਈ. ਪਤੀ ਦੇ ਕਤਲ ਦੇ ਦੋਸ਼ ’ਚ ਜ਼ਿਲ੍ਹਾ ਅਦਾਲਤ ਵਲੋਂ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਬ੍ਰਿਟਿਸ਼ ਨਾਗਰਿਕ ਰਮਨਦੀਪ ਕੌਰ ਨੇ ਅਪਣੀ ਬੇਗੁਨਾਹੀ ਦਾ ਦਾਅਵਾ ਕਰਦਿਆਂ ਦੋਸ਼ ਲਾਇਆ ਕਿ ਉਸ ਦੇ ਮ੍ਰਿਤਕ ਪਤੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਫਸਾਇਆ ਹੈ। ਸ਼ਾਹਜਹਾਂਪੁਰ ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਮਿਜ਼ਾਜੀ ਲਾਲ ਨੇ ਦਸਿਆ, ‘‘ਅਦਾਲਤ ਵਲੋਂ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਮਨਦੀਪ ਕੌਰ ਅਤੇ ਉਸੇ ਕੇਸ ’ਚ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ ਉਸ ਦੇ ਦੋਸਤ ਗੁਰਪ੍ਰੀਤ ਸਿੰਘ ਨੂੰ ਸ਼ਨਿਚਰਵਾਰ ਨੂੰ ਜ਼ਿਲ੍ਹਾ ਜੇਲ੍ਹ ਲਿਆਂਦਾ ਗਿਆ।’’ ਲਾਲ ਨੇ ਕਿਹਾ, ‘‘ਰਮਨਦੀਪ ਦੀ ਨਿਗਰਾਨੀ ਲਈ ਦੋ ਔਰਤ ਕੈਦੀਆਂ ਅਤੇ ਇਕ ਔਰਤ ਕਾਂਸਟੇਬਲ ਨੂੰ ਤਾਇਨਾਤ ਕੀਤਾ ਗਿਆ ਹੈ।

Total Views: 300 ,
Real Estate