ਜਲੰਧਰ ਦੇ ਅਵਤਾਰ ਨਗਰ ਚ ਗੈਸ ਸਿਲੰਡਰ ਫਟਣ ਨਾਲ 5 ਬੰਦਿਆ ਦੀ ਮੌਤ ਤੇ 7 ਬੰਦੇ ਹੋਏ ਜ਼ਖਮੀ ਹੋਣ ਦੀ ਖ਼ਬਰ ਹੈ । ਅੱਗ ਲੱਗਣ ਦਾ ਕਾਰਨ ਗੈਸ ਲੀਕ ਹੋਣਾ ਦੱਸਿਆ ਜਾ ਰਿਹਾ ਹੈ। ਗੈਸ ਲੀਕ ਹੋਣ ਦੀ ਬਦਬੂ ਤੋ ਕੁਛ ਸੈਕਿੰਡਾਂ ਚ ਬਲਾਸਟ ਹੋ ਗਿਆ । ਮੁਹੱਲਾ ਨਿਵਾਸੀਆ ਅਨੁਸਾਰ 5 ਜਾਣਿਆ ਦੀ ਮੌਤ ਹੋ ਗਈ ਹੈ ਤੇ 7 ਦੇ ਕਰੀਬ ਲੋਕ ਗੰਭੀਰ ਰੂਪ ਚ ਜ਼ਖਮੀ ਹਨ।ਇਸ ਹਾਦਸੇ ਵਿੱਚ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ । ਮ੍ਰਿਤਕਾਂ ਵਿੱਚ ਮਨਸ਼ਾ (15 ਸਾਲ), ਦੀਆ (8 ਸਾਲ), ਰੂਚੀ, ਇੰਦਰਪਾਲ ਤੇ ਘਰ ਦਾ ਮਾਲਕ ਯਸ਼ਪਾਲ ਸ਼ਾਮਲ ਹਨ। ਛੇਵੇਂ ਜ਼ਖ਼ਮੀ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
Total Views: 130 ,
Real Estate


















