ਇਜ਼ਰਾਈਲ: ਹੁਣ ਤੱਕ 1000 ਦੇ ਕਰੀਬ ਮੌਤਾਂ

ਹਮਾਸ ਵੱਲੋਂ ਕੀਤੇ ਗਏ ਹਮਲੇ ’ਚ 600 ਤੋਂ ਵੱਧ ਇਜ਼ਰਾਇਲੀਆਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਜ਼ਖ਼ਮੀ ਹੋ ਗਏ ਹਨ। ਇਜ਼ਰਾਈਲ ਵੱਲੋਂ ਗਾਜ਼ਾ ’ਚ ਕੀਤੀ ਗਈ ਜਵਾਬੀ ਕਾਰਵਾਈ ’ਚ 400 ਦੇ ਕਰੀਬ ਵਿਅਕਤੀ ਮਾਰੇ ਗਏ ਹਨ। ਹਮਲੇ ’ਚ ਗਾਜ਼ਾ ’ਚ ਕਈ ਇਮਾਰਤਾਂ ਜ਼ਮੀਨਦੋਜ਼ ਹੋ ਗਈਆਂ ਹਨ। ਇਜ਼ਰਾਈਲ ਦੇ ਉੱਤਰ ’ਚ ਥੋੜ੍ਹੀ ਸ਼ਾਂਤੀ ਹੋ ਗਈ ਹੈ ਪਰ ਦੱਖਣ ’ਚ ਜੰਗ ਜਾਰੀ ਹੈ। ਇਜ਼ਰਾਈਲ ਨੇ ਹਮਾਸ ਦੇ ਖ਼ਾਤਮੇ ਦਾ ਅਹਿਦ ਲਿਆ ਹੈ। ਇਸ ਦੌਰਾਨ ਇਜ਼ਰਾਈਲ ਨੇ ਬੰਦੀਆਂ ਦੀ ਰਿਹਾਈ ਲਈ ਮਿਸਰ ਕੋਲ ਪਹੁੰਚ ਕੀਤੀ ਹੈ। ਐਤਵਾਰ ਨੂੰ ਲਬਿਨਾਨ ਦੇ ਅਤਵਿਾਦੀ ਗੁੱਟ ਹਿਜ਼ਬੁੱਲਾ ਨੇ ਵੀ ਇਕ ਵਵਿਾਦਤ ਇਲਾਕੇ ’ਚ ਇਜ਼ਰਾਈਲ ਦੇ ਤਿੰਨ ਟਿਕਾਣਿਆਂ ਉਪਰ ਹਮਲੇ ਕੀਤੇ। ਇਸ ਨਾਲ ਜੰਗ ਦਾ ਘੇਰਾ ਹੋਰ ਵਧਣ ਦਾ ਖ਼ਦਸ਼ਾ ਵਧ ਗਿਆ ਹੈ।

Total Views: 304 ,
Real Estate