ਜੁਲਾਈ ’ਚ ਭਾਰਤ ਵਿੱਚ ਔਸਤ ਮਹੀਨਾਵਾਰ ਮੀਂਹ ਆਮ ਨਾਲੋਂ ਘੱਟ ਰਹਿਣ ਦੀ ਉਮੀਦ

ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਮੰਗਲਵਾਰ ਨੂੰ ਆਪਣੇ ਮਹੀਨਾਵਾਰ ਪੂਰਵ-ਅਨੁਮਾਨ ਵਿੱਚ ਕਿਹਾ ਕਿ ਜੁਲਾਈ ਦੌਰਾਨ ਭਾਰਤ ਵਿੱਚ ਮਹੀਨਾਵਾਰ ਔਸਤ ਮੀਂਹ ਆਮ ਨਾਲੋਂ ਘੱਟ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਜੁਲਾਈ ਵਿੱਚ ਲੰਮੀ ਅਵਧੀ ਦੇ ਔਸਤ (LPA) (1971-2020) ਦਾ 94 ਫ਼ੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤ ਵਿੱਚ ਜੁਲਾਈ ਵਿੱਚ ਐਲਪੀਏ (LPA) ਮੀਂਹ ਲਗਭਗ 280.4 ਮਿਲੀਮੀਟਰ ਹੁੰਦਾ ਹੈ।ਐਲਪੀਏ ਕਿਸੇ ਖ਼ਾਸ ਖੇਤਰ ਵਿੱਚ ਇੱਕ ਨਿਸ਼ਚਿਤ ਸਮੇਂ, ਜਿਵੇਂ ਕਿ ਇੱਕ ਮਹੀਨੇ ਜਾਂ ਇੱਕ ਸੀਜ਼ਨ ਲਈ ਦਰਜ ਕੀਤੇ ਗਏ ਮੀਂਹ ਨੂੰ ਦਰਸਾਉਂਦਾ ਹੈ, ਜਿਸਦੀ ਔਸਤ ਆਮ ਤੌਰ ‘ਤੇ 30 ਤੋਂ 50 ਸਾਲਾਂ ਦੀ ਲੰਮੀ ਅਵਧੀ ਵਿੱਚ ਕੱਢੀ ਜਾਂਦੀ ਹੈ। ਆਈ.ਐਮ.ਡੀ. ਨੇ ਕਿਹਾ ਹੈ ਕਿ ਉੱਤਰ-ਪੱਛਮ ਅਤੇ ਉੱਤਰ-ਪੂਰਬ ਭਾਰਤ, ਪੂਰਬੀ-ਮੱਧ ਭਾਰਤ ਅਤੇ ਪੂਰਬੀ ਪ੍ਰਾਇਦੀਪੀ (ਪੈਨਿਨਸੁਲਰ) ਖੇਤਰ ਦੇ ਕੁਝ ਹਿੱਸਿਆਂ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।

Real Estate